Monday, August 24, 2026

ਨੌਵੇਂ ਪਾਤਸ਼ਾਹ ਨੂੰ ਸਮਰਪਿਤ ‘ਮਾਨਵਤਾ ਦੀ ਚਾਦਰ – ਗੁਰੂ ਤੇਗ ਬਹਾਦਰ’ ਪੁਸਤਕ ਰੀਲੀਜ਼

ਅੰਮ੍ਰਿਤਸਰ, 3 ਦਸੰਬਰ (ਜਗਦੀਪ ਸਿੰਘ) – ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਂਦੇ ਹੋਏ ਅਤੇ ਸਕੂਲੀ ਬਚਿਆਂ ਅਤੇ ਅਧਿਆਪਕਾਂ ਨੂੰ ਗੁਰੂ ਸਾਹਿਬ ਦੇ ਜੀਵਨ ਨਾਲ ਜੋੜਨ ਦਾ ਉਪਰਾਲਾ ਕਰਦੇ ਹੋਏ ਇੱਕ ਪ੍ਰਸ਼ਨੋਤਰੀ ਪੁਸਤਕ ‘ਮਾਨਵਤਾ ਦੀ ਚਾਦਰ-ਗੁਰੂ ਤੇਗ ਬਹਾਦਰ’ ਦੀਵਾਨ ਦੇ ਦਫਤਰ ਵਿਖੇ ਰਲੀਜ ਕੀਤੀ ਗਈ।ਇਸ ਪੁਸਤਕ ਚੇਅਰਮੈਨ ਚੀਫ਼ ਖ਼ਾਲਸਾ ਦੀਵਾਨ ਸਕੂਲ ਭਾਗ ਸਿੰਘ ਅਣਖੀ ਵਲੋਂ ਪ੍ਰੁੇਰਨਾ ਸਦਕਾ ਜੀ.ਟੀ ਰੋਡ ਸਕੂਲ ਦੇ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ ਵਲੋਂ ਪ੍ਰਕਾਸ਼ਿਤ ਕਰਵਾਈ ਗਈ।
                ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਮੀਤ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜ਼ਰ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਪ੍ਰੋ. ਵਰਿਆਮ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਜਸਪਾਲ ਸਿੰਘ, ਸੰਤੋਖ ਸਿੰਘ ਸੇਠੀ ਅਤੇ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਨੇ ਪੁਸਤਕ ਰਲੀਜ਼ ਕੀਤੀ।ਪ੍ਰੋ. ਹਰੀ ਸਿੰਘ ਨੇ ਇਸ ਪੁਤਸਕ ‘ਤੇ ਅਧਾਰਿਤ ਗਿਆਨ ਪਰਖ ਮੁਕਾਬਲੇ ਕਰਵਾਉਣ ਅਤੇ ਗੁਰੂ ਸਾਹਿਬ ਦੇ ਦੱਸੇ ਉਪਦੇਸ਼ਾਂ ‘ਤੇ ਚੱਲਣ ਦੀ ਪ੍ਰੇਰਨਾ ਦਿੱਤੀ।ਚੇਅਰਮੈਨ ਭਾਗ ਸਿੰਘ ਅਣਖੀ ਨੇ ਸਕੂਲ ਦੀ ਧਾਰਮਿਕ ਅਧਿਆਪਕਾ ਸ਼ੀ੍ਰਮਤੀ ਸੁਖਜੀਤ ਕੌਰ ਵਲੋਂ ਇਸ ਪੁਸਤਕ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …