ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਮਾਸਟਰਜ਼ ਖਿਡਾਰੀਆਂ ਨੇ ਕੀਤੀ ਸ਼ਮੂਲੀਅਤ
ਅੰਮ੍ਰਿਤਸਰ, 7 ਦਸੰਬਰ (ਸੰਧੂ) – ਮਾਸਟਰਜ਼/ਵੈਟਰਨਜ਼ ਖਿਡਾਰੀਆਂ ਦਾ ਪਲੇਠਾ ਵਿਸ਼ੇਸ਼ ਸਨਮਾਨ ਸਮਾਰੋਹ ਯਾਦਗਾਰੀ ਹੋ ਨਿਬੜਿਆ।ਸ਼੍ਰੀ ਗੁਰੂ ਰਾਮਦਾਸ
ਇੰਸਟੀਚਿਊਟਸ ਪੰਧੇਰ ਦੇ ਵਿਸ਼ਾਲ ਵਿਹੜੇ ਵਿੱਚ ਪੰਜਾਬ ਸਟੇਟ ਮਾਸਟਰ/ਵੈਟਰਨ ਪਲੇਅਰਜ਼ ਟੀਮ ਵੱਲੋਂ ਚੀਫ ਪੈਟਰਨ ਪ੍ਰੋ: ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਹਰਜਿੰਦਰਪਾਲ ਕੌਰ ਕੰਗ, ਪ੍ਰਧਾਨ ਸੰਦੀਪ ਕੋਰ ਸੰਧੂ ਤੇ ਸਕੱਤਰ ਅਵਤਾਰ ਸਿੰਘ ਦੀ ਨਿਗਰਾਨੀ ਹੇਠ ਆਯੋਜਿਤ ਇਸ ਪ੍ਰੋਗਰਾਮ ਵਿਚ 30 ਸਾਲ ਤੋਂ ਲੈ ਕੇ 100 ਸਾਲ ਤੱਕ ਦੇ ਟਾਪਰ ਗੋਲਡ ਮੈਡਲਿਸਟ ਚੈਂਪੀਅਨ ਅਤੇ ਸੂਬਾ, ਕੌਮੀ ਤੇ ਕੌਮਾਂਤਰੀ ਪੱਧਰ ਦੇ ਮਹਿਲਾ-ਪੁਰਸ਼ ਮਾਸਟਰਜ਼/ਵੈਟਰਨਜ਼ ਖਿਡਾਰੀ ਸਨਮਾਨੇ ਗਏ।
ਪੰਜਾਬ ਪੁਲਿਸ ਦੇ ਡੀ.ਐਸ.ਪੀ ਤੇ ਕੌਮਾਂਤਰੀ ਐਥਲੈਟਿਕਸ ਚੈਂਪੀਅਨ ਜਸਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਨੇ ਬਤੌਰ ਮੁੱਖ ਮਹਿਮਾਨ ਜਦਕਿ ਚੀਫ ਪੈਟਰਨ ਪ੍ਰੋ: ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ, ਜੀ.ਐਨ.ਡੀ.ਯੂ ਦੇ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਸੁਖਦੇਵ ਸਿੰਘ, ਕਨਵੀਨਰ ਸੁਖਚੈਨ ਸਿੰਘ ਭੰਗੂ, ਜੁਆਇੰਟ ਸੈਕਟਰੀ ਮੈਡਮ ਮਾਨਸੀ ਖੰਨਾ, ਐਸ.ਐਚ.ਓ ਅਵਤਾਰ ਸਿੰਘ ਕੰਗ, ਐਨ.ਆਰ.ਆਈ ਰਛਪਾਲ ਸਿੰਘ, ਚੇਅਰਮੈਨ ਅਜੀਤ ਸਿੰਘ ਰੰਧਾਵਾ, ਮੈਡਮ ਸੰਦੀਪ ਕੋਰ ਰੰਧਾਵਾ, ਮੈਡਮ ਚਰਨਜੀਤ ਕੋਰ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ ਅਤੇ ਖਿਡਾਰੀਆਂ ਨੂੰ ਵਿਸ਼ੇਸ਼ ਸਨਮਾਨ ਭੇਟ ਕੀਤੇ।
ਮੁੱਖ ਮਹਿਮਾਨ ਜਸਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਨੇ ਪੀ.ਐਸ.ਐਮ.ਵੀ.ਪੀ ਟੀਮ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵੈਟਰਨ ਖਿਡਾਰੀਆਂ ਨੂੰ ਸਨਮਾਨਿਤ ਕਰਨ ਦਾ ਮੰਚ ਪ੍ਰਦਾਨ ਕਰਨ ਵਾਲੀ ਪੰਜਾਬ ਦੀ ਇਹ ਪਹਿਲੀ ਸੰਸਥਾ ਹੈ।ਐਸ.ਜੀ.ਆਰ.ਡੀ ਇੰਸਟੀਚਿਊਟ ਪੰਧੇਰ ਅਤੇ ਸ੍ਰੀ ਗੁਰੂ ਤੇਗ ਬਹਾਦਰ ਟੈਕਨੀਕਲ ਐਜੂਕੇਸ਼ਨ ਇੰਸਟੀਚਿਊਟ ਘੁਮਾਣ ਦੀਆਂ ਵਿਦਿਆਰਥਣਾਂ ਨੇ ਦੇਸ਼ ਭਗਤੀ ਤੇ ਪੰਜਾਬੀ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।ਚੀਫ ਪੈਟਰਨ ਪ੍ਰੋ: ਡਾ: ਪ੍ਰੀਤ ਮਹਿੰਦਰ ਸਿੰਘ ਬੇਦੀ ਤੇ ਸਕੱਤਰ ਅਵਤਾਰ ਸਿੰਘ ਨੇ ਸਭ ਦਾ ਧੰਨਵਾਦ ਕਰਦਿਆ ਸੰਸਥਾ ਦੇ ਮੰਤਵ ਤੇ ਭਵਿੱਖ ਦੀ ਰਣਨੀਤੀ ਤੇ ਰੋਸ਼ਨੀ ਪਾਈ।ਮੰਚ ਦਾ ਸੰਚਾਲਨ ਪੀ.ਆਰ.ਓ ਜੀ.ਐਸ ਸੰਧੁ ਨੇ ਕੀਤਾ।ਐਨ.ਆਰ.ਆਈ ਖਿਡਾਰੀਆਂ ਵੱਲੋਂ ਸੰਸਥਾ ਨੂੰ ਹਰ ਪ੍ਰਕਾਰ ਦੀ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਗਿਆ।
ਇਸ ਮੋਕੇ ਪ੍ਰਚਾਰ ਸਕੱਤਰ ਅਵਤਾਰ ਸਿੰਘ, ਕੋਚ ਅਮਰਬੀਰ ਸਿੰਘ ਬੀ.ਐਸ.ਐਫ, ਇੰਸ: ਅਸ਼ੋਕ ਜੌਸ਼ੀ, ਡੀ.ਪੀ.ਈ ਸ਼ਰਨਜੀਤ ਕੋਰ, ਬੀਬੀ ਗੁਰਸ਼ਰਨ ਕੌਰ, ਸਵਿੰਦਰ ਸਿੰਘ ਮੀਡੀਆ, ਨਵਰਾਜ ਸਿੰਘ, ਯੁਵਰਾਜ ਸਿੰਘ, ਕੋਚ ਰਜਿੰਦਰ ਸਿੰਘ ਛੀਨਾ, ਅਮਿਤ ਮਹਾਜਨ, ਅਨੁਭਵ ਵਰਗਾਨੀ, ਜੈ ਭਗਵਾਨ, ਸੰਦੀਪ ਸਿੰਘ, ਮੈਡਮ ਕਿਰਨ ਆਦਿ ਹਾਜ਼ਰ ਸਨ।
Punjab Post Daily Online Newspaper & Print Media