ਪਠਾਨਕੋਟ, 11 ਦਸੰਬਰ (ਪੰਜਾਬ ਪੋੳਟ ਬਿਉਰੋ) – ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵਲੋਂ ਲਈ ਜਾਣ ਵਾਲੀਆਂ ਐਨ.ਐਮ.ਐਮ.ਐਸ,
ਅੇਨ.ਟੀ.ਐਸ.ਈ (ਸਟੇਜ-1) ਅਤੇ ਪੀ.ਐਸ.ਟੀ.ਐਸ.ਈ ਦੀਆਂ ਵਜ਼ੀਫਾ ਪ੍ਰੀਖਿਆਵਾਂ ਪ੍ਰਬੰਧਕੀ ਕਾਰਨਾਂ ਕਰਕੇ ਹਫ਼ਤੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਜਲ੍ਹਾ ਸਿੱਖਿਆ ਅਫਸਰ ਸੈਕੰਡਰੀ ਵਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ.ਐਸ.ਟੀ.ਐਸ.ਈ (8ਵੀਂ ਅਤੇ 10ਵੀਂ ਲਈ) ਵਜ਼ੀਫਾ ਪ੍ਰੀਖਿਆ ਜੋ ਕਿ 12 ਦਸੰਬਰ ਨੂੰ ਆਯੋਜਿਤ ਹੋਣੀ ਸੀ ਹੁਣ 19 ਦਸੰਬਰ ਨੂੰ ਹੋਵੇਗੀ।ਐਨ.ਟੀ.ਐਸ.ਈ (ਸਟੇਜ-1) ਅਤੇ ਐਨ.ਐਮ.ਐਮ.ਐਸ. (8ਵੀਂ ਲਈ) ਵਜੀਫਾ ਪ੍ਰੀਖਿਆਵਾਂ ਜੋ ਕਿ 13 ਦਸੰਬਰ ਨੂੰ ਆਯੋਜਿਤ ਹੋਣੀਆਂ ਸਨ ਉਹਨਾਂ ਦੀ ਮਿਤੀ 20 ਦਸੰਬਰ ਰੱਖੀ ਗਈ ਹੈ।ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸ਼ਵਰ ਸਲਾਰੀਆ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਰੋਲ ਨੰਬਰ, ਅਲਾਟ ਕੀਤੇ ਪ੍ਰੀਖਿਆ ਕੇਂਦਰਾਂ ਅਤੇ ਪ੍ਰੀਖਿਆ ਦੇ ਸਮੇਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।ਸਿਰਫ ਮਿਤੀਆਂ ਵਿੱਚ ਹੀ ਤਬਦੀਲੀ ਕੀਤੀ ਗਈ ਹੈ।
ਇਸ ਮੌਕੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media