Tuesday, April 7, 2026

ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਨੇ ਮਾਤਾ ਦਾ ਇਲਾਜ਼ ਕਰਵਾਇਆ

ਅੰਮ੍ਰਿਤਸਰ, 12 ਦਸੰਬਰ (ਸੰਧੂ) – ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਰਜਿ: ਸੁਲਤਾਨਵਿੰਡ ਵੱਲੋਂ ਸੰਘਰਸ਼ੀ ਯੋਧੇ ਨਿਸ਼ਾਨ ਸਿੰਘ ਤੁੜ ਦੀ ਮਾਤਾ ਅਨੰਤੀ ਕੌਰ (75) ਜੋ ਕਿ ਚੂਲੇ ਦੀ ਬੀਮਾਰੀ ਤੋਂ ਪੀੜਤ ਹੋਣ ਕਾਰਣ ਚੱਲਣ ਫਿਰਨ ਤੋਂ ਵੀ ਅਸਮਰੱਥ ਦਾ ਇਲਾਜ਼ ਕਰਵਾਇਆ ਹੈ।
                   ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਖਾਲਸਾ ਨੇ ਦੱਸਿਆ ਕਿ ਮਾਤਾ ਅਨੰਤੀ ਕੌਰ ਬੀਤੇ ਲੰਮੇ ਸਮੇਂ ਤੋਂ ਚੂਲੇ ਦੀ ਬਿਮਾਰੀ ਕਾਰਨ ਤਰਸਯੋਗ ਹਾਲਤ ‘ਚ ਮੰਜ਼ੇ ‘ਤੇ ਦਿਨ-ਕੱਟੀ ਕਰਨ ਲਈ ਮਜ਼ਬੂਰ ਸਨ।ਉਨ੍ਹਾਂ ਦਾ ਨਿੱਜੀ ਹਸਪਤਾਲ ‘ਚ ਇਲਾਜ਼ ਕਰਵਾ ਕੇ ਵਾਪਸ ਜੱਦੀ ਗ੍ਰਹਿ ਵਿਖੇ ਭੇਜ ਦਿੱਤਾ ਹੈ।ਉਨਾਂ ਕਿਹਾ ਕਿ ਟਰੱਸਟ ਦੇ ਨਾਲ ਜੁੜੀਆਂ ਸੰਗਤਾਂ ਵੱਲੋਂ ਦਾਨ ਦੇ ਰੂਪ ਵਿੱਚ ਭੇਜੇ ਗਏ 87229 ਰੁਪਏ ਦੀ ਰਾਸ਼ੀ ਵਿਚੋਂ ਮਾਤਾ ਜੀ ਦੇ ਚੂਲੇ ਦੇ ਅਪ੍ਰੇਸ਼ਨ ਦੌਰਾਨ ਹਸਪਤਾਲ ਵਿਖੇ 67,360 ਰੁਪਏ ਬਤੌਰ ਫੀਸ ਖਰਚ ਕਰ ਕੇ 20 ਹਜਾਰ ਰੁਪਏ ਦੀ ਰਾਸ਼ੀ ਘਰੇਲੂ ਕਾਰਜ਼ਾਂ ਲਈ ਉਨਾਂ ਨੂੰ ਨਗਦ ਦੇ ਦਿੱਤੀ ਗਈ ਹੈ।ਬੀਬੀ ਸੰਦੀਪ ਕੌਰ ਖਾਲਸਾ ਕੇ ਕਿਹਾ ਕਿ ਟਰੱਸਟ ਸੰਘਰਸ਼ੀ ਯੋਧਿਆਂ ਦੇ ਪਰਿਵਾਰਾਂ ਤੋਂ ਇਲਾਵਾ ਲੋੜਵੰਦ ਧੀਆਂ, ਭੈਣਾਂ ਅਤੇ ਬਜ਼ੁਰਗ ਮਾਤਾਵਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …