Sunday, October 25, 2026

ਸੇਕਰਡ ਇੰਟਰਨੈਸ਼ਨਲ ਸਕੂਲ ਖਿਲਚੀਆਂ ਦੀ ਅਮਨਦੀਪ ਹਾਂਡਾ ਸਹੋਦਯਾ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 13 ਦਸੰਬਰ (ਜਗਦੀਪ ਸਿੰਘ) – ਸਹੋਦਯਾ ਸਕੂਲ ਕੰਪੈਲਕਸ ਅੰਮ੍ਰਿਤਸਰ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਇੱਕ ਸਨਮਾਨ ਸਮਾਰੋਹ ਦੌਰਾਨ ਸੀ.ਬੀ.ਐਸ.ਈ ਦੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਨੂੰ ਵਿਦਿਆ ਦੇ ਖੇਤਰ ਵਿੱਚ ਬਿਹਤਰੀਨ ਕਾਰਗੁਜ਼ਾਰੀ ਲਈ ‘ਸਹੋਦਯਾ ਬੈਸਟ ਟੀਚਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।ਜਿੰਨਾਂ ਵਿੱਚ ਸੇਕਰਡ ਇੰਟਰਨੈਸ਼ਨਲ ਸਕੂਲ ਖਿਲਚੀਆਂ ਦੀ ਸ਼੍ਰੀਮਤੀ ਅਮਨਦੀਪ ਹਾਂਡਾ ਵੀ ਸ਼ਾਮਲ ਹੈ।ਸ਼੍ਰੀਮਤੀ ਹਾਂਡਾ ਨੂੰ ਕ੍ਰਿਆਸ਼ੀਲ ਗਤੀਵਿਧੀਆਂ ਅਤੇ ਬੱਚਿਆਂ ਦੀ ਆਨਲਾਈਨ ਪੜਾਈ ਦੇ ਖੇਤਰ ਵਿੱਚ ਮਹੱਤਵਪੂਨ ਕੰਮ ਲਈ ਇਹ ਸਨਮਾਨ ਸਹੋਦਯਾ ਸਕੂਲਜ਼ ਕੰਪਲੈਕਸ ਦੇ ਚੇਅਰਮੈਨ ਡਾ: ਧਰਮਵੀਰ ਸਿੰਘ ਵਲੋਂ ਦਿੱਤਾ ਗਿਆ।
                   ਇਹ ਸਨਮਾਨ ਮਿਲਣ ‘ਤੇ ਸੇਕਰਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਜਸਜੀਨ ਕੌਰ ਅਤੇ ਨਵੀਨ ਭਾਸਕਰ ਨੇ ਸ਼੍ਰੀਮਤੀ ਅਮਨਦੀਪ ਹਾਂਡਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …