Sunday, July 26, 2026

ਸ਼ਿਵ ਭੋਲਾ ਸੇਵਾ ਸੰਮਤੀ ਦੀ ਚੋਣ ‘ਚ ਰਾਜਿੰਦਰ ਸ਼ਰਮਾ ਪ੍ਰਧਾਨ ਤੇ ਜਨਕ ਰਾਜ ਮੀਮਸਾ ਬਣੇ ਚੇਅਰਮੈਨ

ਧੂਰੀ, 18 ਦਸੰਬਰ (ਪ੍ਰਵੀਨ ਗਰਗ) – ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਕਾਫੀ ਅਰਸੇ ਬਾਅਦ ਸੱਟੇੇ ਵਾਲਾ ਪੁਲ ਧੂਰੀ ਨੇੜੇ ਸਥਿਤ ਦੁਰਗਾ ਮੰਦਰ ਵਿਖੇ ਸ਼ਿਵ ਭੋਲਾ ਸੇਵਾ ਸੰਮਤੀ ਰਣੀਕੇ ਦੀ ਇੱਕ ਚੋਣ ਮੀਟਿੰਗ ਆਰ.ਪੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੰਮਤੀ ਦੇ ਤੀਹ ਮੈਂਬਰਾਂ ਨੇ ਹਿੱਸਾ ਲਿਆ।ਰਾਜਿੰਦਰ ਸ਼ਰਮਾ ਪ੍ਰਧਾਨ ਵੱਲੋਂ ਪਿਛਲਾ ਲੇਖਾ ਜੋਖਾ ਪੇਸ਼ ਕਰਨ ਉਪਰੰਤ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰਕੇ ਨਵੀਂ ਚੋਣ ਕਰਨ ਲਈ ਹਾਜ਼ਰ ਮੈਂਬਰਾਂ ਨੂੰ ਕਿਹਾ ਗਿਆ ਜਿਸ `ਤੇ ਸੰਮਤੀ ਦੇ ਸੀਨੀਅਰ ਮੈਂਬਰਾਂ ਸਤੀਸ਼ ਚੰਦਰ ਅਰੋੜਾ, ਰਾਜਿੰਦਰ ਮਹਿਤਾ, ਤਰਸੇਮ ਵਰਮਾ ਨੇ ਇੱਕ ਅਵਾਜ ਵਿੱਚ ਸਾਰੇ ਮੈਂਬਰਾਂ ਨਾਲ ਮਿਲ ਕੇ ਰਾਜਿੰਦਰ ਸ਼ਰਮਾ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਅਗਲੇ ਤਿੰਨ ਸਾਲਾਂ ਲਈ ਦੁਬਾਰਾ ਪ੍ਰਧਾਨ ਚੁਣ ਲਿਆ ਅਤੇ ਬਾਕੀ ਦੇ ਅਹੁਦੇਦਾਰਾਂ ਨੂੰ ਚੁਣਨ ਦਾ ਅਧਿਕਾਰ ਦਿੱਤਾ।
                ਇਸੇ ਤਰਾਂ ਜਨਕ ਰਾਜ ਗੋਇਲ ਮੀਮਸਾ ਨੂੰ ਵੀ ਮੁੜ ਚੇਅਰਮੈਨ ਚੁਣਿਆ ਗਿਆ।ਮੀਟਿੰਗ ਵਿੱਚ ਸਰਬਸੰਮਤੀ ਦਾ ਪ੍ਰਗਟਾਵਾ ਕਰਦਿਆਂ ਸੱਜਣ ਕੁਮਾਰ ਮੀਤ ਪ੍ਰਧਾਨ, ਸੁਰਿੰਦਰ ਬਾਂਸਲ ਸੀਤਾ ਜਨਰਲ ਸਕੱਤਰ, ਮੇਘ ਰਾਜ ਜਿੰਦਲ ਜਨਰਲ ਕੈਪਟਨ, ਨਰੇਸ਼ ਸ਼ਰਮਾ ਤੇ ਮੁਖਤਿਆਰ ਸਿੰਘ ਕੈਪਟਨ, ਅਵਤਾਰ ਸ਼ਰਮਾ, ਸੁਰਿੰਦਰ ਪਾਲ ਤੇ ਰਵਿੰਦਰ ਭੋਲਾ ਸਟੋਰ ਇੰਚਾਰਜ, ਅਸ਼ੋਕ ਗਰਗ ਕੈਸ਼ੀਅਰ, ਮਨਜੀਤ ਸਿੰਘ ਬਖਸ਼ੀ, ਤਰਸੇਮ ਵਰਮਾਂ, ਜੈ ਗੋਪਾਲ ਤੇ ਬਿੰਨੀ ਗਰਗ ਨੂੰ ਪ੍ਰੈਸ ਸਕੱਤਰ ਦੀ ਜਿੰਮੇਵਾਰੀ ਸੌਂਪੀ ਗਈ।ਜਦਕਿ ਸੀਨੀਅਰ ਮੈਂਬਰ ਆਰ.ਪੀ ਸ਼ਰਮਾ ਨੂੰ ਮੁੱਖ ਸਲਾਹਕਾਰ, ਰਾਜਿੰਦਰ ਮਹਿਤਾ ਨੂੰ ਸਲਾਹਕਾਰ, ਸੁਖਵਿੰਦਰ ਸਿੰਘ ਸਰਪ੍ਰਸਤ, ਵਿਸ਼ਨੂੰ ਸ਼ਰਮਾ, ਸੁਰਿੰਦਰ ਸੌਫਤ ਤੇ ਵਿੱਕੀ ਕੁਮਾਰ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ।
                 ਇਸ ਮੌਕੇ ਮੁੜ ਬਣੇ ਪ੍ਰਧਾਨ ਰਾਜਿੰਦਰ ਸ਼ਰਮਾ ਅਤੇ ਚੇਅਰਮੈਨ ਜਨਕ ਰਾਜ ਗੋਇਲ ਮੀਮਸਾ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਸਭਨਾਂ ਦੇ ਸਹਿਯੋਗ ਨਾਲ ਹੋਰ ਵਧੇਰੇ ਸਮਾਜ ਭਲਾਈ ਤੇ ਧਾਰਮਿਕ ਸਮਾਗਮਾਂ ਲਈ ਮੈਂਬਰਾਂ ਨਾਲ ਮਿਲ ਕੇ ਆਪਣੀ ਜਿੰਮੇਵਾਰੀ ਨੂੰ ਪੂਰੀ ਲਗਨ ਅਤੇ ਮਿਹਨਤ ਨਾਲ ਨਿਭਾਅ ਕੇ ਸ਼ਿਵ ਭੋਲਾ ਸੇਵਾ ਸੰਮਤੀ ਦਾ ਨਾਮ ਉਚਾ ਕਰਨਗੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …