ਅੰਮ੍ਰਿਤਸਰ 21 ਦਸੰਬਰ (ਸੁਖਬੀਰ ਸਿੰਘ) – ਵਾਰਡ ਨੰ: 54 ਦੇ ਅਧੀਨ ਆਉਂਦੇ ਇਲਾਕੇ ਇਸਲਾਮਾਬਾਦ ਵਿਖੇ ਸਾਰੀਆਂ ਗਲੀਆਂ ਸੀ:ਸੀ ਫਲੋਰਿੰਗ ਅਤੇ
ਇੰਟਰਲਾਕਿੰਗ ਟਾਈਲਾਂ ਨਾਲ ਬਣਾਈਆਂ ਜਾਣਗੀਆਂ ਅਤੇ ਵਿਕਾਸ ਪੱਖੋਂ ਇਲਾਕੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 54 ਅਧੀਨ ਪੈਂਦੇ ਇਲਾਕੇ ਇਸਲਾਮਾਬਾਦ ਵਿਖੇ ਗਲੀ ਨੰ: 1 ਅਤੇ 2 ਵਿੱਚ ਸੀ:ਸੀ ਫਲੋਰੰਿਗ ਨਾਲ ਬਣਨ ਵਾਲੀਆਂ ਗਲੀਆਂ ਦੇ ਕੰਮ ਦੀ ਸ਼ੁਰੂਆਤ ਕਰਨ ਸਮੇਂ ਕਿਹਾ ਕਿ ਵਾਰਡ ਨੰ: 54 ਵਿੱਚ 85 ਤੋਂ ਜਿਆਦਾ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ ਦੇ ਰਹਿੰਦੇ ਵਿਕਾਸ ਕਾਰਜ ਇਸ ਸਾਲ ਦੇ ਅੰਤ ਤੱਕ ਮੁਕੰਮਲ ਕਰ ਲਏ ਜਾਣਗੇ।ਸੋਨੀ ਨੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਸਬੰਧਤ ਅਧਿਕਾਰੀਆਂ ਨੂੰ ਇਨ੍ਹਾਂ ਮੁਸ਼ਕਲਾਂ ਦੇ ਹੱਲ ਲਈ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਪਰਮਜੀਤ ਸਿੰਘ ਚੋਪੜਾ, ਵਿਕਾਸ ਮਿਸ਼ਰਾ, ਵਿਸ਼ਾਲ ਮਿਸ਼ਰਾ, ਸਤਬੀਰ ਸਿੰਘ, ਵਿਪਨ ਕੁੰਦਰਾ, ਅਨਿਲ ਮਹਾਜਨ, ਬਲਜੀਤ ਸਿੰਘ, ਬਲਰਾਮ, ਅਮਨ ਕੁਮਾਰ, ਰਾਜੇਸ਼ ਜੈਨ, ਪਵਨ ਸ਼ਰਮਾ, ੍ਰ ਕੰਵਲਜੀਤ ਸਿੰਘ, ਦਵਿੰਦਰ ਸਿੰਘ, ਸੁਨੀਲ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media