ਸੰਗਰੂਰ, 25 ਦਸੰਬਰ (ਜਗਸੀਰ ਲੌਂਗੋਵਾਲ ਸਿੰਘ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ (ਡੀਮਡ-ਯੂਨੀਵਰਸਿਟੀ) ਸਲਾਈਟ,
ਦੇ ਗਣਿਤ ਵਿਭਾਗ ਵਿਖੇ ਅੰਤਰਰਾਸ਼ਟਰੀ ਅਕਾਦਮੀ ਆਫ ਫਿਜ਼ੀਕਲ ਸਾਇੰਸਜ਼ ਦੇ 26ਵੇਂ ਸੰਮੇਲਨ ਦਾ ਆਯੋਜਨ “ਅਡਵਾਂਜ਼ਿਸ ਇਨ ਰੈਲੇਟਬਿਸਟਿੱਕ ਅਸਟ੍ਰੈਫਿਜ਼ਿਕਸ ਅਤੇ ਕਾਸੋਮੋਟਾਲੋਜੀ ਵਲੋਂ ਕੀਤਾ ਗਿਆ।ਇਸ ਅੰਤਰਰਾਸ਼ਟਰੀ ਸੰਮੇਲਨ ਵਿੱਚ ਭਾਰਤ ਦੇ 15 ਰਾਜਾਂ ਸਮੇਤ, ਸਾਊਥ ਅਫਰੀਕਾ, ਨੇਪਾਲ ਅਤੇ ਹੋਰ ਕਈ ਦੇਸ਼ਾਂ ਦੇ ਖਗੋਲ ਵਿਗਿਆਨੀਆਂ ਨੇ ਆਪਣੇ ਆਪਣੇ ਖੋਜ਼ ਕਾਰਜ਼ ਸਾਰਿਆਂ ਦੇ ਸਾਹਮਣੇ ਸਨਮੁੱਖ ਕੀਤੇ।
ਸੰਮੇਲਨ ਦੇ ਪ੍ਰਮੁੱਖ ਅਤੇ ਗਣਿਤ ਵਿਭਾਗ ਦੇ ਪ੍ਰੋ: ਆਰ.ਕੇ ਮਿਸ਼ਰਾ ਨੇ ਦੱਸਿਆ ਕਿ ਸੰਮੇਲਨ ਦਾ ਸ਼ੁਭਆਰੰਭ 18 ਦਸੰਬਰ 2020 ਨੂੰ ਨੇਤਾ ਜੀ ਸੁਭਾਸ਼ ਟੈਕਨਲੋਜੀ ਵਿਸ਼ਵ ਵਿਦਿਆਲਿਆ ਦਿਲੀ ਦੇ ਕੁਲਪਤੀ ਪ੍ਰੋ: ਜੇ.ਪੀ ਸੈਣੀ ਵਲੋਂ ਕੀਤਾ ਗਿਆ।ਉਹਨਾਂ ਨੇ ਬ੍ਰਹਿਮੰਡ ਦੇ ਰੋਚਕ ਰਹੱਸਾਂ ਨੂੰ ਸਮਝਣ ਅਤੇ ਜਾਨਣ ਲਈ ਨਵੇਂ ਵਿਗਿਆਨਕਾਂ ਦੇ ਲਈ ਇਸ ਸੰਮੇਲਨ ਨੂੰ ਇੱਕ ਵੱਡਾ ਮੌਕਾ ਦੱਸਿਆ।ਵਿਸ਼ੇਸ਼ ਮਹਿਮਾਨ ਪ੍ਰੋ: ਕੇ.ਪੀ ਸਿੰਘ ਜੋ ਟੀ.ਐਫ.ਆਈ.ਆਰ ਮੁੰਬਈ ਸਨ ਨੇ ਆਪਣੀ ਖੋਜ ਮੈਸਿਵ ਮਾਸ ਵਾਲੇ ਬਲੈਕਹੋਲ ਦੇ ਉਪਰ ਆਪਣੀ ਖੋਜ਼ ਬਾਰੇ ਦੱਸਦੇ ਹੋਏ ਕਠਿਨਾਈਆਂ ਦੲ ਜ਼ਿਕਰ ਕੀਤਾ।ਦੁਸਰੇ ਮਹਿਮਾਨ ਪ੍ਰੋ: ਆਰ.ਕੇ ਰੈਡੀ, ਆਧਰਾ ਵਿਸ਼ਵ ਵਿਦਿਆਲਿਆ ਵਿਸਾਖਾਪਟਨਮ ਤੋਂ ਸਨ, ਨੇ “ਬ੍ਰਹਿਮੰਡ ਵਿਗਿਆਨ ਵਿੱਚ ਅਨੁਸਨਧਾਣ ਮੂਲ ਵਿਸ਼ੇ ਉਪਰ ਕੀਤੇ ਜਾ ਰਹੇ ਬਹੁਤ ਹੀ ਰੋਚਕ ਵਿਸ਼ਵ ਪੱਧਰੀ ਕਾਰਜ਼ ਬਾਰੇ ਦੱਸਿਆ।ਜਿਸ ਵਿੱਚ ਸਲਾਈਟ ਲੌਂਗੋਵਾਲ ਦੇ ਗਣਿਤ ਵਿਭਾਗ ਦੇ ਪ੍ਰੋ: ਆਰ.ਕੇ ਮਿਸ਼ਰਾ ਅਤੇ ਉਹਨਾਂ ਦੇ ਰਿਸਰਚ ਗਰੁੱਪ ਡਾ. ਅਵਤਾਰ ਚੰਦ, ਡਾ. ਚੰਚਲ ਅਤੇ ਹਿਨਾ ਦੁਆ ਦੇ ਕਾਰਜ਼ਾਂ ‘ਤੇ ਚਾਨਣ ਪਾਇਆ ॥
ਚਲੂਲੈਂਡ ਵਿਸ਼ਵ ਵਿਦਿਆਲਿਆ ਦੱਖਣੀ ਅਫਰੀਕਾ ਦੇ ਨਾਲ ਜੁੜੇ ਸੰਮੇਲਨ ਦੇ ਵਿਸ਼ੇਸ਼ ਮਹਿਮਾਨ ਪ੍ਰੋ: ਅਰੁਨ ਬੀਸਮ ਨੇ ਸਾਰੇ ਮਹਾਨ ਵਿਗਿਆਨਕਾਂ ਦੇ ਜੀਵਨ ਅਤੇ ਵਿਗਿਆਨ ਜਗਤ ਵਿੱਚ ਕੀਤੇ ਕਾਰਜ਼ਾ ਦੇ ਬਾਰੇ ਜਾਣੂ ਕਰਵਾਇਆ।ਵਿਸ਼ੇਸ਼ ਮਹਿਮਾਨ ਦੇ ਵਜੋਂ ਪ੍ਰੋ: ਜੀ.ਕੇ ਗੋਸਵਾਮੀ ਨੇ ਵੀ ਆਪਣੇ ਖੋਜ਼ ਕਾਰਜ਼ਾਂ ਬਾਰੇ ਦੱਸਿਆ।ਸਲਾਈਟ ਸ਼ੰਸਥਾ ਦੇ ਡੀਨ ਅਕਾਦਮਿਕ ਪ੍ਰੋ. ਏ.ਐਸ ਅਰੋੜਾ ਨੇ ਆਪਣੇ ਬਹੁਮੁੱਖੀ ਕਾਰਜ਼ਾਂ ਬਾਰੇ ਦੱਸਦੇ ਹੋਏ ਸਪੇਸ ਸਾਇੰਸ ਦੇ ਇਸ ਸੰਮੇਲਨ ਨੂੰ ਆਯੋਜਿਤ ਕਰਨ ਲਈ ਪ੍ਰੋ: ਆਰ.ਕੇ. ਮਿਸ਼ਰਾ ਦੀ ਸ਼ਲਾਘਾ ਕੀਤੀ।ਮੌਜ਼ੂਦਾ ਡੀਨ (ਖੋਜ) : ਏ.ਐਸ ਧਾਲੀਵਾਲ ਨੇ ਇਸ ਵਿਸ਼ੇ ‘ਤੇ ਅੰਤਰਰਾਸ਼ਟਰੀ ਸੰਮੇਲਨ ਆਯੋਜਿਤ ਕਰਨ ਦੀ ਪ੍ਰਸੰਸਾ ਕੀਤੀ।ਗਣਿਤ ਵਿਭਾਗ ਦੇ ਪ੍ਰੋ. ਐਸ.ਐਸ ਧਾਲੀਵਾਲ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਗਣਿਤ ਵਿਭਾਗ ਦੇ ਮੁਖੀ ਪ੍ਰੋ: ਵੀ.ਕੇ ਕੁਕਰੇਜਾ ਨੇ ਵਿਭਾਗ ਵਿੱਚ ਚੱਲ ਰਹੇ ਵੱਖ-ਵੱਖ ਖੋਜ਼ ਕਾਰਜ਼ਾਂ ਬਾਰੇ ਚਾਨਣਾ ਪਾਇਆ।
ਸਲਾਈਟ ਦੇ ਡਾਇਰੈਕਟਰ ਪ੍ਰੋ. ਸ਼ੈਲੇਂਦਰ ਜੈਨ ਨੇ ਦੱਸਿਆ ਕਿ ਇਹੋ-ਜਿਹੇ ਸੰਮੇਲਨਾਂ ਰਾਹੀ ਅਸੀਂ ਸਲਾਇਟ ਦਾ ਨਾਮ ਦੇਸ਼-ਵਿਦੇਸ਼ ਵਿੱਚ ਪਹੁੰਚਾਉਂਦੇ ਰਹਾਂਗੇ।ਸਮਾਗਮ ਦੇ ਅੰਤ ਵਿੱਚ ਪ੍ਰੋ. ਜੋ.ਆਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
ਇਸ ਮੌਕੇ ਤੇ ਗਣਿਤ ਅਤੇ ਟੀ.ਐਂਡ.ਪੀ ਵਿਭਾਗ ਦੇ ਅਧਿਆਪਕ ਅਤੇ ਸਹਿਯੋਗੀ ਪ੍ਰੋ. ਵਿਨੋਦ ਮਿਸ਼ਰਾ, ਪ੍ਰੋ. ਗੂਹਾ, ਪ੍ਰੋ. ਗੁਪਤਾ, ਡਾ. ਹੋਮੰਤ, ਡਾ. ਜੋਗੇਸ਼, ਕਨਿਕਾ ਅਗਰਵਾਲ, ਮਹਿੰਦਰ ਸਿੰਘ, ਵਿਨੋਦ ਸਿੰਘ, ਸਲੀਮ ਖਾਨ, ਰਣਜੀਤ ਸਿੰਘ, ਗੁਰਜੰਟ ਸਿੰਘ, ਹੀਨਾ ਅਤੇ ਰੇਨੂ ਸਹਿਤ ਵੱਡੀ ਗਿਣਤੀ ‘ਚ ਅਧਿਆਪਕ ਤੇ ਵਿਦਿਆਰਥੀ ਜੁੜੇ ਰਹੇ। ਸਮਾਰੋਹ ਦਾ ਸੰਚਾਲਨ ਐਮ.ਐਨ.ਸੀ ਵਿੱਚ ਕੰਮ ਕਰ ਰਹੇ ਪਾਖਰ ਮਿਸ਼ਰਾ ਨੇ ਕੀਤਾ ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media