ਧੂਰੀ, 25 ਦਸੰਬਰ (ਪ੍ਰਵੀਨ ਗਰਗ) – ਗਿਆਂਸ਼ ਗਲੋਬਲ ਸਕੂਲ (ਸੀ.ਬੀ.ਐਸ.ਈ) ਦੇ ਚੇਅਰਮੈਨ ਕਮ ਪ੍ਰਿੰਸੀਪਲ ਪੀ.ਮਧੂਸੂਦਨਨ ਨੇ ਧੂਰੀ ਵਿਖੇ ਗੱਲਬਾਤ
ਕਰਦਿਆਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਵਿੱਦਿਅਕ ਅਦਾਰਿਆਂ ਵਿੱਚ ਨਰਸਰੀ ਤੋਂ ਅੱਠਵੀਂ ਕਲਾਸ ਤੱਕ ਦੇ ਬੱਚਿਆਂ ‘ਤੇ ਸਕੂਲ ਜਾਣ ਦੀ ਲੱਗੀ ਰੋਕ ਦੇ ਚੱਲਦਿਆਂ ਬੱਚਿਆਂ ਦਾ ਵਿਦਿਅਕ ਗਿਆਨ ਅਧੂਰਾ ਰਹਿਣ ਦੇ ਆਸਾਰ ਬਣਨ ਲੱਗ ਗਏ ਹਨ।ਉਹਨਾਂ ਅੱਗੇ ਕਿਹਾ ਕਿ ਨਰਸਰੀ ਜਾਂ ਛੋਟੀਆਂ ਕਲਾਸਾਂ ਦੇ ਬੱਚਿਆਂ ਦੀ ਪੜ੍ਹਾਈ ਸਕੂਲ ਕੈਂਪਸ ਅੰਦਰ ਅਧਿਆਪਕਾਂ ਦੀ ਹਾਜ਼ਰੀ ਵਿੱਚ ਹੀ ਜ਼ਿਆਦਾ ਯਕੀਨੀ ਬਣਦੀ ਹੈ, ਕਿਉਂਕਿ ਇਹ ਆਮ ਦੇਖਣ ਵਿੱਚ ਆਉਂਦਾ ਹੈ ਕਿ ਛੋਟੀਆਂ ਕਲਾਸਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਉਣ ਲਈ ਮਾਪਿਆਂ ਨੂੰ ਵੀ ਬੱਚਿਆਂ ਦੇ ਨਾਲ ਪੂਰਾ ਸਮਾਂ ਦੇਣਾ ਪੈਂਦਾ ਹੈ।ਅਜਿਹਾ ਨਾ ਕਰਨ ‘ਤੇ ਕਈ ਵਾਰ ਬੱਚੇ ਮੋਬਾਇਲ ਆਦਿ ‘ਤੇ ਪੜ੍ਹਾਈ ਦੀ ਬਜ਼ਾਏ ਗੇਮਾਂ ਖੇਡਣ ਵਿੱਚ ਹੀ ਮਸਤ ਹੋ ਜਾਂਦੇ ਹਨ।ਜਿਸ ਨਾਲ ਅਜਿਹੇ ਬੱਚਿਆਂ ਦਾ ਵਿਦਿਅਕ ਗਿਆਨ ਅਧੂਰਾ ਰਹਿ ਜਾਂਦਾ ਹੈ।ਇਸ ਲਈ ਸਰਕਾਰਾਂ ਨੂੰ ਇਸ ਬਾਰੇ ਜ਼ਿਆਦਾ ਧਿਆਨ ਦੇ ਕੇ ਇੱਕ ਠੋਸ ਨੀਤੀ ਬਣਾਉਣ ਦੀ ਲੋੜ ਹੈ।
ਗਿਆਂਸ਼ ਗਲੋਬਲ ਸਕੂਲ ਨੂੰ ਸੀ.ਬੀ.ਐਸ.ਈ ਤੋਂ ਮਿਲੀ ਮਾਣਤਾ ਦਾ ਜ਼ਿਕਰ ਕਰਦਿਆਂ ਇਲਾਕੇ ਦੇ ਵੱਖ-ਵੱਖ ਨਾਮਵਰ ਸਕੂਲਾਂ ਵਿੱਚ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾਉਣ ਵਾਲੇ ਮਧੂਸੂਦਨਨ ਨੇ ਕਿਹਾ ਕਿ ਗਿਆਂਸ਼ ਗਲੋਬਲ ਸਕੂਲ ਨੂੰ ਇਲਾਕੇ ਦਾ ਬਿਹਤਰ ਵਿੱਦਿਅਕ ਸੇਵਾਵਾਂ ਦੇਣ ਵਾਲਾ ਸਕੂਲ ਬਣਾਉਣਾ ਉਹਨਾਂ ਦਾ ਸੁਪਨਾ ਹੈ, ਜਿਥੇ ਗਰੀਬ ਲੋੜਵੰਦ ਤੇ ਹੁਸ਼ਿਆਰ ਬੱਚਿਆਂ ਨੂੰ ਸਕਾਲਰਸ਼ਿਪ ਬਿਨਾਂ ਕਿਸੇ ਭੇਦ-ਭਾਵ ਦੇ ਦਿੱਤੀ ਜਾ ਰਹੀ ਹੈ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media