Saturday, September 26, 2026

ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੈਸ਼ਨਲ ਮੈਥਾਮੈਟਿਕਸ ਦਿਵਸ ਸਬੰਧੀ ਸੈਮੀਨਾਰ

ਅੰਮ੍ਰਿਤਸਰ, 26 ਦਸੰਬਰ (ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਨੈਸ਼ਨਲ ਮੈਥਾਮੈਟਿਕਸ ਦਿਵਸ ਸਬੰਧੀ ਸੈਮੀਨਾਰ ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ।ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੁਆਰਾ ਇਹ ਦਿਵਸ 26 ਜਨਵਰੀ 2012 ਨੂੰ ਮਦਰਾਸ ਯੂਨੀਵਰਸਿਟੀ ਵਿਖੇ ਪੂਰੇ ਭਾਰਤ ਦੇਸ਼ ’ਚ ਮਨਾਉਣ ਲਈ ਨੀਯਤ ਕੀਤਾ ਗਿਆ ਸੀ, ਜੋ ਮਹਾਨ ਗਣਿਤ ਆਚਾਰਿਆ ਸ਼੍ਰੀ ਵਿਸ਼ਵਾਸਨ ਰਾਮਾਨੁਜ਼ ਦੇ 125ਵੇਂ ਜਨਮ ਦਿਨ ਨੂੰ ਸਮਰਪਿਤ ਹੈ।
                 ਕਾਲਜ ’ਚ ਗਣਿਤ ਵਿਭਾਗ ਦੇ ਮੁਖੀ ਪ੍ਰੋ. ਵਿਸ਼ਾਲ ਕੁਮਾਰ ਦੁਆਰਾ ਆਯੋਜਿਤ ਕੀਤਾ ਗਿਆ।ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਇਸ ਦਿਨ ਦੀ ਮਹੱਤਤਾ ਬਾਰੇ ਵਿਸਥਾਰ ਸਹਿਤ ਸਮਝਾਇਆ।ਪ੍ਰਿੰ: ਡਾ. ਐਚ.ਬੀ ਸਿੰਘ ਨੇ ਵਿਦਿਆਰਥੀਆਂ ਨੂੰ ਗਣਿਤ ਨਾਲ ਸਬੰਧਿਤ ਹੋਰ ਬਹੁਤ ਸਾਰੀ ਰੌਚਿਕ ਜਾਣਕਾਰੀ ਵੀ ਦਿੱਤੀ।
                ਇਸ ਮੌਕੇ ਪ੍ਰੋ. ਸੁਖਪ੍ਰੀਤ ਕੌਰ, ਪ੍ਰੋ. ਕਰਮਜੀਤ ਕੌਰ ਅਤੇ ਪ੍ਰੋ. ਨੋਬਲਪ੍ਰੀਤ ਕੌਰ ਨੇ ਵੀ ਵਿਦਿਆਰਥੀਆਂ ਨਾਲ ਗਣਿਤ ਸਬੰਧੀ ਰੌਚਿਕ ਤੱਤ ਸਾਂਝੇ ਕੀਤੇ।ਸੈਮੀਨਾਰ ਵਿੱਚ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …