Monday, August 24, 2026

ਲੋੜਵੰਦਾਂ ਲਈ ਸ਼ਾਲਾਮਾਰ ਬਾਗ ਵਿਖੇ ਰੈਣ ਬਸੇਰਾ ਸ਼ੁਰੂ

ਔਰਤਾਂ ਤੇ ਮਰਦਾਂ ਦੇ ਰਹਿਣ ਲਈ ਪ੍ਰਬੰਧ ਵੱਖੋ ਵੱਖਰਾ

ਕਪੂਰਥਲਾ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੜਾਕੇ ਦੀ ਸਰਦੀ ਵਿਚ ਬੇਸਹਾਰਾ ਲੋਕਾਂ ਲਈ ਸਥਾਨਕ ਸ਼ਾਲਾਮਾਰ ਬਾਗ ਵਿਖੇ ਰੈਣ ਬਸੇਰੇ ਦਾ ਪ੍ਰਬੰਧ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਨ੍ਹਾਂ ਕੋਲ ਰਹਿਣ ਦਾ ਪ੍ਰਬੰਧ ਨਹੀਂ ਹੈ ਉਨ੍ਹਾਂ ਨੂੰ ਸਰਦੀ ਦੌਰਾਨ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈੈ, ਜਿਸ ਦੇ ਹੱਲ ਲਈ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਲੋੜਵੰਦ ਲੋਕਾਂ ਨੂੰ ਛੱਤ ਪ੍ਰਦਾਨ ਕਰਨ ਲਈ ਰੈਣ ਬਸੇਰਾ ਸ਼ੁਰੂ ਕੀਤਾ ਗਿਆ ਹੈ।
                      ਰੈਣ ਬਸੇਰੇ ਵਿਖੇ ਔਰਤਾਂ ਤੇ ਮਰਦਾਂ ਲਈ ਅਲਗ ਅਲਗ ਇਮਾਰਤਾਂ ਵਿਚ ਵੱਖੋ ਵੱਖਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਇਸ ਤੋਂ ਇਲਾਵਾ ਰੈਣ ਬਸੇਰੇ ਵਿਖੇ ਲੋਕਾਂ ਦੀ ਦੇਖਭਾਲ ਲਈ ਕੇਅਰ ਟੇਕਰ ਨੂੰ ਵੀ ਨਿਯੁੱਕਤ ਕੀਤਾ ਗਿਆ ਹੈ, ਜਿਸ ਨਾਲ ਲੋੜਵੰਦ ਵਿਅਕਤੀ 77430-82128 ਅਤੇ 62849-99100 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …