Tuesday, April 21, 2026

ਵਧੀਕ ਜ਼ਿਲਾ ਮੈਜਿਸਟਰੇਟ (ਜਨਰਲ) ਅੰਮ੍ਰਿਤਸਰ ਦੀ ਅਦਾਲਤ ਦਾ ਸਮਾਂ ਤਬਦੀਲ

ਅੰਮ੍ਰਿਤਸਰ, 2 ਜਨਵਰੀ 2021 (ਸੁਖਬੀਰ ਸਿੰਘ) – ਜਿਆਦਾ ਠੰਢ ਅਤੇ ਸ਼ਾਮ ਨੂੰ ਧੁੰਦ ਹੋਣ ਕਰਕੇ ਅਦਾਲਤ ਦੀ ਕਾਰਵਾਈ ਲਈ ਦੂਰ ਦਰਾਜ ਪਿੰਡਾਂ ਤੋਂ ਆਉਣ ਵਾਲਿਆਂ ਦੀ ਪਰੇਸ਼ਾਨੀ ਨੂੰ ਦੇਖਦਿਆਂ ਵਧੀਕ ਜ਼ਿਲਾ ਮੈਜਿਸਟਰੇਟ (ਜਨਰਲ) ਅੰਮ੍ਰਿਤਸਰ ਦੀ ਅਦਾਲਤ ਦਾ ਸਮਾਂ ਜੋ ਕਿ ਪਹਿਲਾਂ ਸ਼ਾਮ ਤਿੰਨ ਵਜੇ ਦਾ ਸੀ ਨੂੰ ਬਦਲ ਕੇ 4 ਜਨਵਰੀ 2021 ਤੋਂ ਸਵੇਰੇ 11:00 ਵਜੇ ਦਾ ਕਰ ਦਿੱਤਾ ਗਿਆ ਹੈ।
                  ਡਾ. ਹਿਮਾਂਸ਼ੂ ਅਗਰਵਾਲ ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਮੈਜਿਸਟਰੇਟ ਅੰਮ੍ਰਿਤਸਰ ਨੇ ਦੱਸਿਆ ਕਿ ਜਿਹੜੇ ਧਿਰਾਂ ਦੇ ਕੇਸ ਇਸ ਅਦਾਲਤ ਵਿਚ ਚੱਲ ਰਹੇ ਹਨ, ਉਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਦਫ਼ਤਰ ਵਿਖੇ ਆ ਕੇ ਦਫ਼ਤਰੀ ਰੀਡਰ ਕੋਲੋਂ ਆਪਣੇ ਕੇਸ ਦੀ ਤਰੀਕ ਪਤਾ ਕਰ ਸਕਦੇ ਹਨ।ਇਸ ਸਬੰਧੀ ਸਾਰੀਆਂ ਧਿਰਾਂ ਨੂੰ ਵੱਖਰੇ ਤੌਰ ‘ਤੇ ਨੋਟਿਸ ਵੀ ਕੱਢੇ ਜਾ ਰਹੇ ਹਨ ਅਤੇ ਬਾਰ ਐਸੋਸ਼ੀਏਸ਼ਨ ਅੰਮ੍ਰਿਤਸਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …