Sunday, March 22, 2026

ਨਵੇਂ ਸਾਲ 2021 ਦੀ ਆਮਦ ‘ਤੇ ਖਜ਼ਾਨਾ ਦਫਤਰ ਵਿਖੇ 2021 ਦਾ ਕੈਲੰਡਰ ਰਲੀਜ਼

ਜਲ ਸਰੋਤ ਵਿਭਾਗ ਨੇ ਕਰਵਾਇਆ ਧਾਰਮਿਕ ਸਮਾਗਮ

ਅੰਮ੍ਰਿਤਸਰ, 5 ਜਨਵਰੀ (ਅਮਨ) – ਨਵਾਂ ਸਾਲ 2021 ਦੀ ਆਮਦ ‘ਤੇ ਜਿਲ੍ਹਾ ਖਜ਼ਾਨਾ ਦਫਤਰ ਅੰਮ੍ਰਿਤਸਰ ਵਿਖੇ ਅਮਨ ਕੁਮਾਰ ਮੈਣੀ ਡਿਪਟੀ ਕੰਟਰੋਲਰ ਵਿੱਤ ਤੇ ਲੇਖਾ, ਮਨਜੀਤ ਕੌਰ ਪੁਰੀ ਜਿਲ੍ਹਾ ਖਜਾਨਾ ਅਫਸਰ ਅਤੇ ਮਨਜਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਵਲੋਂ ਪੰਜਾਬ ਸਟੇਟ ਖਜ਼ਾਨਾ ਕਰਮਚਾਰੀ ਐਸੋਸੀਏਸ਼ਨ ਜਿਲ੍ਹਾ ਯੂਨਿਟ ਅੰਮ੍ਰਿਤਸਰ ਦਾ ਸਾਲ 2021 ਦਾ ਕੈਲੰਡਰ ਰਲੀਜ਼ ਕੀਤਾ ਗਿਆ। ਸਾਰਿਆਂ ਨੇ ਮਿਲ ਕੇ ਮਨੁੱਖਤਾ ਦੀ ਭਲਾਈ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਕਿ ਨਵਾਂ ਸਾਲ 2021 ਸਭ ਲਈ ਖੁਸ਼ੀਆਂ ਖੇੜੇ ਅਤੇ ਤਰੱਕੀਆਂ ਲੈ ਕੇ ਆਵੇ ਅਤੇ ਸਮੁੱਚੀ ਕਾਇਨਾਤ ਵਿੱਚ ਆਪਸੀ ਪਿਆਰ ਇਤਫਾਕ ਬਣੇ ਅਤੇ ਦੇਸ਼ ਦੇ ਅੰਨਦਾਤਾ ਕਿਸਾਨਾਂ ਅਤੇ ਮੁਲਾਜ਼ਮ ਜਥੇਬੰਦੀਆਂ ਦੀ ਚੜਦੀ ਕਲ੍ਹਾ ਅਤੇ ਭੱਖਦੀਆਂ ਮੰਗਾਂ ਪੂਰੀਆਂ ਹੋਣ।
                ਮਨਜਿੰਦਰ ਸਿੰਘ ਸੰਧੂ ਜਿਲ੍ਹਾ ਪ੍ਰਧਾਨ ਨੇ ਜਿਥੇ ਸਮੂਹ ਸਟਾਫ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ, ਉਥੇ ਕੈਲੰਡਰ ਰਲੀਜ਼ ਕਰਨ ‘ਤੇ ਅਮਨ ਕੁਮਾਰ ਮੈਣੀ ਅਤੇ ਜਿਲ੍ਹਾ ਖਜ਼ਾਨਾ ਅਫਸਰ ਮਨਜੀਤ ਕੌਰ ਪੁਰੀ ਦਾ ਵਿਸ਼ੇਸ਼ ਤੌਰ ਤੇ ਦਾ ਧੰਨਵਾਦ ਵੀ ਕੀਤਾ।
                ਇਸ ਮੌਕੇ ਰਜਿੰਦਰ ਸਿੰਘ ਮੱਲ੍ਹੀ ਜਿਲ੍ਹਾ ਜਨਰਲ ਸਕੱਤਰ, ਗੁਰਮੁੱਖ ਸਿੰਘ ਚਾਹਲ ਜਿਲ੍ਹਾ ਐਡੀਸ਼ਨਲ ਜਨਰਲ ਸਕੱਤਰ, ਮਨਦੀਪ ਸਿੰਘ ਚੌਹਾਨ ਜਿਲ੍ਹਾ ਵਿੱਤ ਸਕੱਤਰ, ਗੁਣਵੰਤ ਸਿੰਘ ਜਿਲ੍ਹਾ ਸਹਾਇਕ ਵਿੱਤ ਸਕੱਤਰ, ਮੁਨੀਸ਼ ਕੁਮਾਰ ਸ਼ਰਮਾਂ ਅਤੇ ਸ਼ਮਸ਼ੇਰ ਸਿੰਘ ਅਜ਼ਨਾਲਾ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ, ਸੰਦੀਪ ਅਰੋੜਾ ਅਤੇ ਪ੍ਰੋਮਿਲਾ ਕੁਮਾਰੀ ਜਿਲ੍ਹਾ ਮੀਤ ਪ੍ਰਧਾਨ, ਤੇਜਿੰਦਰ ਸਿੰਘ ਛੱਜਲਵੱਡੀ ਜਿਲ੍ਹਾ ਪ੍ਰੈਸ ਸਕੱਤਰ, ਬਲਦੀਪ ਸਿੰਘ ਸਹਾਇਕ ਪ੍ਰੈਸ ਸਕੱਤਰ , ਸੁਰਿੰਦਰ ਸਿੰਘ ਆਦਿ ਤੋਂ ਇਲਾਵਾ ਸ਼ਿਵ ਕੁਮਾਰ ਸਹਾਇਕ ਕੰਟਰੋਲਰ ਵਿੱਤ ਤੇ ਲੇਖਾ ਅਤੇ ਕਰਮ ਸਿੰੰਘ ਖਜ਼ਾਨਾ ਅਫਸਰ ਆਦਿ ਹਾਜ਼ਰ ਸਨ।
                 ਇਸੇ ਦੌਰਾਨ ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋ ਨਵੇਂ ਸਾਲ ਦਾ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ।ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਭਾਈ ਰਣਜੀਤ ਸਿੰਘ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ।ਭਾਈ ਤਰਲੋਕ ਸਿੰਘ ਗ੍ਰੰਥੀ ਸਿੰਘ ਵਲੋ ਮਹਿਕਮੇ ਦੀ ਚੜ੍ਹਦੀ ਕਲਾ ਅਤੇ ਸਾਰੇ ਦੇਸ਼ ਦੇ ਕਿਸਾਨਾਂ ਵਲੋ ਅਰੰਭੇ ਸੰਘਰਸ਼ ਦੀ ਜਿੱਤ ਦੀ ਅਰਦਾਸ ਕੀਤੀ ਗਈ।ਗੁਰੁ ਕਾ ਲੰਗਰ ਅਤੁੱਟ ਵਰਤਾਇਆ ਗਿਆ।ਧਾਰਮਿਕ ਸਮਾਗਮ ਦਾ ਪ੍ਰਬੰਧ ਮੁਨੀਸ਼ ਕੁਮਾਰ, ਗੁਰਵੇਲ ਸਿੰਘ ਸੇਖੋਂ, ਰਕੇਸ਼ ਕੁਮਾਰ ਬਾਬੋਵਾਲ, ਤੇਜਬੀਰ ਸਿੰਘ, ਕੇਵਲ ਸਿੰਘ ਭਿੰਡਰ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੀਤਾ ਗਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …