Monday, December 23, 2024

ਸ੍ਰੀ ਹਜ਼ੂਰ ਸਾਹਿਬ ਲਈ ਰੇਲ ਗੱਡੀਆਂ ਤੇ ਹਵਾਈ ਸੇਵਾ ਮੁੜ ਤੋਂ ਚਾਲੂ ਕੀਤੀ ਜਾਵੇ – ਭੁਪਿੰਦਰ ਸਿੰਘ ਮਿਨਹਾਸ

ਹਜ਼ੂਰ ਸਾਹਿਬ, 6 ਜਨਵਰੀ (ਪੰਜਾਬ ਪੋਸਟ ਬਿਊਰੋ) – ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਆਉਣ ਵਾਲੀ ਸੰਗਤ ਲਈ ਭਾਰਤ ਸਰਕਾਰ ਦੇ ਰੇਲ ਵਿਭਾਗ ਅਤੇ ਹਵਾਬਾਜ਼ੀ ਮੰਤਰਾਲੇ ਵਲੋਂ ਰੇਲ ਅਤੇ ਹਵਾਈ ਸੇਵਾ ਸ਼ੁਰੂ ਕੀਤੀਆਂ ਗਈਆਂ ਸਨ।ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ 22 ਮਾਰਚ 2020 ਤੋਂ ਰੇਲ ਸੇਵਾ ਅਤੇ ਹਵਾਈ ਸੇਵਾ ਤੇ ਪਾਬੰਦੀ ਲਗਾ ਦਿੱਤੀ ਗਈ ਸੀ।ਗੁਰਦਵਾਰਾ ਸਚਖੰਡ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸੂਬਾ ਸਰਕਾਰਾਂ ਵਲੋਂ ਸਮੂਹ ਧਾਰਮਿਕ ਅਸਥਾਨ ਅਤੇ ਹੋਰ ਸਰਵਜਨਕ ਸਥਾਨ ਖੋਹਲ ਦਿੱਤੇ ਗਏ ਹਨ।ਜਿਸ ਕਾਰਨ ਧਾਰਮਿਕ ਸਥਾਨਾਂ ‘ਤੇ ਦਰਸ਼ਨਾਂ ਵਾਸਤੇ ਸੰਗਤ ਦੀ ਆਮਦ ਬਹੁਤ ਵਧ ਗਈ ਹੈ।ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਲਈ ਦਸੰਬਰ ਮਹੀਨੇ ਤੋਂ ਕਾਫੀ ਸੰਗਤ ਦਰਸ਼ਨਾਂ ਲਈ ਪਹੁੰਚ ਰਹੀ ਹੈ।ਪਰ ਮੌਜ਼ੂਦਾ ਹਾਲਤ ਵਿੱਚ ਸੱਚਖੰਡ ਐਕਸਪ੍ਰੈਸ ਅਤੇ ਸ੍ਰੀ ਗੰਗਾਨਗਰ ਇਹ ਸਿਰਫ ਦੋ ਗੱਡੀਆਂ ਹੀ ਚੱਲ ਰਹੀਆਂ ਹਨ।ਇਸ ਲਈ ਜੋ ਪਹਿਲਾਂ ਸ੍ਰੀ ਹਜ਼ੂਰ ਸਾਹਿਬ ਲਈ ਪੰਜਾਬ ਅਤੇ ਉਤਰ ਭਾਰਤ ਤੋਂ ਰੇਲ ਗੱਡੀਆਂ ਜੰਮੂ ਤਵੀ ਹਮਸਫ਼ਰ ਐਕਸਪ੍ਰੈਸ, (ਅੰਮ੍ਰਿਤਸਰ ਐਕਸਪ੍ਰੈਸ ਹਫਤਾਵਾਰੀ) ਨੰਗਲ ਡੈਮ ਊਨਾ ਐਕਸਪ੍ਰੈਸ ਇਹਨਾਂ ਤਿੰਨੇ ਰੇਲ ਗੱਡੀਆਂ ਨੂੰ ਮੁੜ ਚਾਲੂ ਕਰਨ ਲਈ ਰੇਲਵੇ ਮੰਤਰੀ ਪਿਯੂਸ਼ ਗੋਇਲ ਪਾਸੋ ਮੰਗ ਕੀਤੀ ਗਈ ਹੈ।
                ਚੰਡੀਗੜ੍ਹ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਏਅਰ ਇੰਡੀਆ ਦੀ ਹਵਾਈ ਸੇਵਾ ਹਫਤੇ ਵਿੱਚ 2 ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਚੱਲਦੀ ਕਰੋਨਾ ਮਹਾਂਮਾਰੀ ਕਾਰਨ ਬੰਦ ਕੀਤੀ ਗਈ ਫਲਾਈਟ ਸ਼ੁਰੂ ਕਰਨ ਲਈ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਨੇ ਕੇਂਦਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਪਾਸੋਂ ਮੰਗ ਕੀਤੀ ਹੈ, ਤਾਂ ਜੋ ਸੰਗਤ ਇਹਨਾਂ ਸੇਵਾਵਾਂ ਦਾ ਲਾਭ ਲੈ ਕੇ ਸ੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫ਼ਲਾ ਕਰ ਸਕਦੀ ਹੈ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …