ਅੰਮ੍ਰਿਤਸਰ, 9 ਜਨਵਰੀ (ਜਗਦੀਪ ਸਿੰਘ/ ਸੁਖਬੀਰ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਲਕਾ ਪੂਰਬੀ ਦੀ ਵਾਰਡ ਨੰਬਰ 45 ਵਿਖੇ 100 ਫੁੱਟੀ ਰੋਡ ਦੇ
ਨਜ਼ਦੀਕ ਪਾਰਕ ਅਤੇ ਰੋਡ ਦੀ ਇਕ ਸਾਈਡ ‘ਤੇ ਗ੍ਰੀਨ ਬੈਲਟ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ।ਇਹ ਕੰਮ 64 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ।
ਮੇਅਰ ਨੇ ਦੱਸਿਆ ਕਿ ਇਸ ਅਤਿ ਆਧੁਨਿਕ ਪਾਰਕ ਬਣਨ ਨਾਲ ਇਲਾਕਾ ਨਿਵਾਸੀਆਂ ਨੂੰ ਜਿਥੇ ਕਾਫੀ ਸਹੂੂਲਤ ਮਿਲੇਗੀ, ਉਥੇ ਗ੍ਰੀਨ ਬੈਲੇਟ’ ਬਣਨ ਨਾਲ ਪੈਦਲ ਤੁਰਨ ਵਾਲੇ ਰਾਹਗੀਰਾਂ ਲਈ ਲਾਭਕਾਰੀ ਰਹੇਗੀ।
ਉਨਾ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿੱਚ ਅਧੁਨਿਕ ਸਮਾਰਟ ਐਲ.ਈ.ਡੀ ਸਟਰੀਟ ਲਾਈਟਾਂ ਲੱਗਣ ਤੋਂ ਇਲਾਵਾ ਸੜਕਾਂ, ਦਰੁਸਤ ਸੀਵੇਰਜ਼ ਪ੍ਰਣਾਲੀ ਅਤੇ ਪੀਣ ਵਾਲੇ ਸ਼ੁੱਧ ਪਾਣੀ ਦੀਆਂ ਸਹੂਲਤਾਂ ਉਪਲੱਬਧ ਕਰਵਾਈਆਂ ਗਈਆਂ ਹਨ।
ਇਸੇ ਦੌਰਾਨ ਮੇਅਰ ਰਿੰਟੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਵੇਰਕਾ ਵਿਖੇ ਵਾਰਡ ਨੰ: 23 ਦੇ ਇਲਕਿਆਂ ‘ਚ ਇੰਟਰਲਾਕਿੰਗ ਟਾਇਲਾਂ ਅਤੇ ਸੀ.ਸੀ ਫਲੋਰਿੰਗ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਉਨਾਂ ਨੇ ਵੇਰਕਾ ਦੇ ਸ਼ਮਸ਼ਾਨ ਘਾਟ ਨੂੰ ਬੁਨਿਆਦੀ ਸਹੂਲਤਾਂ ਪੱਖੋਂ ਦਰੁਸਤ ਕਰਨ ਲਈ ਵੀ ਕੰਮਾਂ ਦੀ ਸ਼ੁਰੂਆਤ ਕੀਤੀ ।
ਇਹਨਾਂ ਪ੍ਰੋਗਰਾਮਾਂ ਮੌਕੇ ਕੌਂਸਲਰ ਤਲਬੀਰ ਕੌਰ, ਕੌਂਸਲਰ ਨਵਦੀਪ ਸਿੰਘ ਹੰੁਦਲ, ਚਰਨਪ੍ਰੀਤ ਸਿੰਘ ਬੱਬਾ, ਨਿਗਰਾਨ ਇੰਜੀਨੀਅਰ ਡੀ.ਐਸ ਸੰਧੂ, ਭਲਿੰਦਰ ਸਿੰਘ ਐਕਸੀਅਨ, ਜੇ.ਈ ਆਰ.ਐਸ ਗਿੱਲ ਤੇ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media