ਅੰਮ੍ਰਿਤਸਰ, 12 ਜਨਵਰੀ (ਸੁਖਬੀਰ ਸਿੰਘ) – ਕਾਂਗਰਸ ਭਵਨ ਸ਼ਹਿਰੀ ਦਫਤਰ ਵਿਖੇ ਅੱਜ ਵਾਰਡ ਨੰ. 37 ਤੋਂ ਕੌਂਸਲਰ ਦੀ ਜ਼ਿਮਨੀ ਚੋਣ ਲਈ ਪੰਜਾਬ ਪ੍ਰਦੇਸ਼
ਕਾਂਗਰਸ ਕਮੇਟੀ ਦੇ ਵਪਾਰ ਸੈਲ ਦੇ ਵਾਈਸ ਚੇਅਰਮੈਨ ਹਰਮੀਤ ਸਿੰਘ ਮਠਾੜੂ ਨੇ ਆਪਣੀ ਦਾਅਵੇਦਾਰੀ ਪੇਸ਼ ਕੀਤੀ। ਕਾਂਗਰਸ ਸ਼ਹਿਰੀ ਪ੍ਰਧਾਨ ਸ਼੍ਰੀਮਤੀ ਜਤਿੰਦਰ ਸੋਨੀਆ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਅੰਮ੍ਰਿਤਸਰ ਹਲਕਾ ਦੱਖਣੀ ਦੀ ਵਾਰਡ ਨੰਬਰ 37 ਬੈਕਵਰਡ ਕਲਾਸ ਲਈ ਰਾਖਵੀਂ ਹੈ।ਉਨਾਂ ਕਿਹਾ ਕਿ ਇਸ ਵਾਰਡ ਦੇ ਕਾਂਗਰਸੀ ਕੋਂਸਲਰ ਹਰਪ੍ਰੀਤ ਸਿੰਘ ਸ਼ੀਂਹ ਦੀ ਅਚਾਨਕ ਮੋਤ ਹੋ ਜਾਣ ਕਾਰਨ ਇਹ ਸੀਟ ਪਿਛਲੇ ਡੇਢ ਸਾਲ ਤੋਂ ਖਾਲੀ ਹੋ ਚੁੱਕੀ ਸੀ।ਜਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦਫਤਰ ਕਾਂਗਰਸ ਭਵਨ ਹਾਲ ਬਜਾਰ ਵਿਖੇ ਚੋਣ ਲੜਣ ਦੇ ਚਾਹਵਾਨਾਂ ਪਾਸੋਂ ਦਾਅਵੇਦਾਰੀਆਂ ਲੈਣ ਦੀ ਅੰਤਿਮ ਮਿਤੀ 15 ਜਨਵਰੀ 2021 ਕਰ ਦਿੱਤੀ ਗਈ ਹੈ।
ਇਸ ਮੋਕੇ ਰਵੀ ਸ਼ੰਕਰ, ਮੁਕੇਸ਼ ਮਹਾਜਨ, ਬਲਰਾਜ ਮਹਿਰਾ, ਬਲਵਿੰਦਰ ਸਿੰਘ, ਪ੍ਰਭਜੋਤ ਸਿੰਘ ਮਠਾੜੂ, ਦੀਪ ਸਿੰਘ ਖਾਲਸਾ ਪ੍ਰਧਾਨ ਵਾਰਡ ਨੰ. 37, ਜਗਦੀਸ਼ ਸਿੰਘ, ਦੀਪ ਸਿੰਘ ਵਿਰਦੀ, ਮਹਾਬੀਰ ਸਿੰਘ, ਕੁਲਵੰਤ ਰਾਏ, ਹਰਿੰਦਰ ਸਿੰਘ, ਸਰਬਜੀਤ ਸਿੰਘ, ਅਵਤਾਰ ਸਿੰਘ ਕੰਡਾ ਆਦਿ ਮੋਜੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ‘ਚ ਬਾਰ੍ਹਵੀਂ ਜਮਾਤ ਦੀਆਂ ਸ਼ਾਨਦਾਰ ਅਕਦਾਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ
ਅੰਮ੍ਰਿਤਸਰ, 26 ਮਈ (ਜਗਦੀਪ ਸਿੰਘ) – ਪਦਮਸ਼੍ਰੀ ਸਨਮਾਨਿਤ ਆਰਿਆ ਰਤਨ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ …
Punjab Post Daily Online Newspaper & Print Media