ਕਪੂਰਥਲਾ, 13 ਜਨਵਰੀ (ਪੰਜਾਬ ਪੋਸਟ ਬਿਊਰੋ) – ਯੁਵਕ ਸੇਵਾਵਾਂ ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਦੇ ਜਨਮ ਦਿਵਸ ਮੌਕੇ ਜਿਲਾ ਪੱਧਰੀ ਰਾਸ਼ਟਰੀ ਯੁਵਕ
ਦਿਵਸ ਮਨਾਇਆ ਗਿਆ।ਹਿੰਦੂ ਕੰਨਿਆ ਕਾਲਜ ਦੇ ਯੂਥ ਸਰਵਿਸ ਕਲੱਬ ਅਤੇ ਰੈਡ ਰਿਬਨ ਕਲੱਬ ਵਲੋਂ ਸਾਂਝੇ ਤੌਰ ਇਹ ਸਮਾਗਮ ਕਰਵਾਇਆ ਗਿਆ ।
ਪ੍ਰੀਤ ਕੋਹਲੀ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਕਪੂਰਥਲਾ ਨੇ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਉਹਨਾਂ ਦੀ ਫਿਲਾਸਫੀ ਤੇ ਚਾਨਣਾ ਪਾਇਆ।ਡਾ. ਅਰਚਨਾ ਗਰਗ ਪ੍ਰਿੰਸੀਪਲ ਹਿੰਦੂ ਕੰਨਿਆ ਕਾਲਜ ਕਪੂਰਥਲਾ ਨੇ ਕਿਹਾ ਕਿ ਅਜਿਹੇ ਸਮਾਗਮ ਯੁਵਾ ਵਰਗ ਨੂੰ ਨਵੀਂ ਸੇਧ ਪ੍ਰਦਾਨ ਕਰਦੇ ਹਨ।
ਇਸ ਮੌਕੇ ਵਿਦਿਆਰਥੀਆਂ ਦਾ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਵਲੋਂ ਸਵਾਮੀ ਵਿਵੇਕਾਨੰਦ ਅਤੇ ਯੁਵਾ ਵਰਗ ਨਾਲ ਸੰਬਧਤ ਵਿਸ਼ੇ ਉਪਰ ਆਪਣੇ ਵਿਚਾਰ ਰੱਖੇ ਗਏ।ਭਾਸ਼ਣ ਮੁਕਾਬਲੇ ਵਿੱਚ ਜਜਮੈਂਟ ਦੀ ਭੂਮਿਕਾ ਡਾ. ਕੁਲਵਿੰਦਰ ਕੌਰ ਮੁੱਖੀ ਹਿੰਦੀ ਵਿਭਾਗ ਡਾ. ਰਿਤੁ ਗੁਪਤਾ ਮੁੱਖੀ ਅੰਗਰੇਜੀ ਵਿਭਾਗ ਅਤੇ ਪ੍ਰੋ. ਜਸਦੀਪ ਕੌਰ ਪੰਜਾਬੀ ਵਿਭਾਗ ਵਲੋਂ ਨਿਭਾਈ ਗਈ।
ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਪਰਮਜੀਤ ਕੌਰ ਸੰਗੀਤ ਵਿਭਾਗ ਵਲੋਂ ਨਿਭਾਈ ਗਈ।ਭਾਸ਼ਣ ਮੁਕਾਬਲੇ ਵਿੱਚ ਪਹਿਲੇ ਸਥਾਨ ‘ਤੇ ਸੁਖਮਨਜੋਤ ਕੌਰ, ਦੂਜੇ ਤੇ ਨਿਤੀਕਾ ਅਤੇ ਤੀਸਰੇ ਸਥਾਨ ‘ਤੇ ਭਾਰਤੀ ਰਹੀ।ਇਸ ਮੌਕੇ ਪ੍ਰੋ. ਜਸਵੰਤ ਕੌਰ, ਡਾ. ਭੁਪਿੰਦਰ ਕੌਰ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media