ਅੰਮ੍ਰਿਤਸਰ, 14 ਜਨਵਰੀ (ਸੁਖਬੀਰ ਸਿੰਘ) – ਲੋਹੜੀ ਦੇ ਤਿਉਹਾਰ ਤੇ ਪਿੰਡ ਖੁਰਮਣੀਆਂ ਬੱਲ ਅਟਾਰੀ ਵਿਖੇ ਬਾਲ ਵਿਕਾਸ ਪ੍ਰਾਜੈਕਟ ਅਫਸਰ ਅਟਾਰੀ ਸ੍ਰੀਮਤੀ
ਕੁਲਦੀਪ ਕੌਰ ਭਮਰਾ ਵਲੋਂ 10 ਨਵਜ਼ੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ।ਨਵ ਜ਼ੰਮੀਆਂ ਬੱਚੀਆਂ ਨੂੰ ਇਸ ਮੌਕੇ ਲੋਰੀ ਦੀ ਟੋਕਰੀ ਦੇ ਕੇ ਸਨਮਾਨਿਤ ਕੀਤਾ ਗਿਆ।ਸੁਪਰਵਾਈਜ਼ਰ ਸ਼ਰਨਜੀਤ ਕੌਰ ਵਲੋਂ ਨਵਜੰਮੀਆਂ ਬੱਚੀਆਂ ਦੀਆਂ ਮਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਸਕੀਮ ਬਾਰੇ ਜਾਗਰੂਕ ਕੀਤਾ ਗਿਆ।ਆਖੀਰ ‘ਚ ਭੁੱਗਾ ਬਾਲ ਕੇ ਖੁਸ਼ੀ ਮਨਾਈ ਗਈ।
ਇਸ ਮੌਕੇ ਆਂਗਣਵਾੜੀ ਵਰਕਰ, ਆਂਗਣਵਾੜੀ ਹੈਲਪਰ, ਆਸ਼ਾ ਵਰਕਰ ਅਤੇ ਨਵਜ਼ੰਮੀਆਂ ਬੱਚੀਆਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media