Tuesday, April 21, 2026

ਲੋਹੜੀ ਮੌਕੇ ਆਮ ਆਦਮੀ ਪਾਰਟੀ ਨੇ ਸਾੜੀਆਂ ਕਿਸਾਨ ਵਿਰੋਧੀ ਕਾਲ਼ੇ ਕਾਨੂੰਨਾਂ ਦੀਆਂ ਕਾਪੀਆਂ

ਅੰਮ੍ਰਿਤਸਰ, 14 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਵਲੋਂ ਅੱਜ ਲੋਹੜੀ ਦਾ ਤਿਉਹਾਰ ਅਲੱਗ ਅੰਦਾਜ਼ ‘ਚ ਮਨਾਇਆ ਗਿਆ।ਇਸ ਸਮੇਂ ਦਿੱਲੀ ਸਰਹੱਦ ਵਿਖੇ ਕੇਂਦਰ ਸਰਕਾਰ ਖਿਲਾਫ ਅੰਦੋਲਨ ਦੌਰਾਨ ਰੋਜ਼ਾਨਾ ਸ਼ਹੀਦ ਹੋ ਰਹੇ ਕਿਸਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।ਆਮ ਆਦਮੀ ਪਾਰਟੀ ਦੇ ਅਹੁੱਦੇਦਾਰਾਂ ਤੇ ਵਲੰਟੀਅਰਾਂ ਨੇ ਪਰਮਿੰਦਰ ਸਿੰਘ ਸੇਠੀ ਜਿਲ੍ਹਾ ਪ੍ਰਧਾਨ, ਨਰੇਸ਼ ਪਾਠਕ ਦਿਹਾਤੀ ਪ੍ਰਧਾਨ ਤੇ ਇਕਬਾਲ ਸਿੰਘ ਭੁੱਲਰ ਜਿਲ੍ਹਾ ਸੈਕਟਰੀ ਦੀ ਅਗਵਾਈ ਹੇਠ ਆਮ ਜਨਤਾ ਨੂੰ ਨਾਲ ਲੈ ਕੇ ਲੋਹੜੀ ਦੀ ਅੱਗ ਵਿੱਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ।
                ਪਰਮਿੰਦਰ ਸਿੰਘ ਸੇਠੀ ਤੇ ਨਰੇਸ਼ ਪਾਠਕ ਨੇ ਆਪਣੇ ਸੰਬੋਦਨ ‘ਚ ਕਿਹਾ ਕਿ ਅੱਜ ਪੂਰਾ ਪੰਜਾਬ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜ ਰਿਹਾ ਹੈ।ਸਾਡੇ ਕਿਸਾਨ ਦਿੱਲੀ ਦੀ ਸਰਹੱਦ ‘ਤੇ ਇਹਨਾਂ ਗੂੰਗੀਆਂ ਤੇ ਬੋਲੀਆਂ ਸਰਕਾਰਾਂ ਖਿਲਾਫ ਆਪਣੇ ਹੱਕਾਂ ਲਈ ਲੜ ਰਹੇ ਹਨ।ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਸੱਚੇ ਦਿਲੋਂ ਆਪਣੇ ਕਿਸਾਨ ਭਰਾਵਾਂ ਨਾਲ ਖੜੀ ਹੈ।ਉਹਨਾਂ ਕਿਹਾ ਲੋਹੜੀ ਮੌਕੇ ਆਮ ਆਦਮੀ ਪਾਰਟੀ ਇਹਨਾਂ ਕਾਲੇ ਕਾਨੂੰਨਾਂ ਨੂੰ ਸਾੜ ਕੇ ਕਿਸਾਨ ਵਿਰੋਧੀ ਸਰਕਾਰਾਂ ਨੂੰ ਚੇਤਾਵਨੀ ਦੇਣ ਜਾ ਰਹੀ ਹੈ ਕਿ ਜੇਕਰ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੇ ਤਾਂ ਲੋਕ ਇਹਨਾਂ ਸਰਕਾਰਾਂ ਨੂੰ ਜੜੋਂ ਉਖਾੜ ਦੇਣਗੇ।
              ਇਸ ਮੌਕੇ ਸੋਹਣ ਸਿੰਘ ਨਾਗੀ ਜਿਲ੍ਹਾ ਆਫਿਸ ਇੰਚਾਰਜ਼, ਜਿਲ੍ਹਾ ਖਜ਼ਾਨਚੀ ਵਿਪਨ ਸਿੰਘ, ਅਨਿਲ ਮਹਾਜਨ, ਜਗਦੀਪ ਸਿੰਘ ਜਿਲ੍ਹਾ ਈਵੈਂਟ ਇੰਚਾਰਜ਼, ਜਿਲ੍ਹਾ ਮੀਡਿਆ ਇੰਚਾਰਜ਼ ਵਿਕਰਮਜੀਤ ਵਿੱਕੀ, ਅਪਾਰ ਸਿੰਘ ਰੰਧਾਵਾ ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ਼, ਮੈਡਮ ਜੀਵਨ ਜਯੋਤ ਕੌਰ, ਸਤਿੰਦਰ ਸਿੰਘ ਜੌਹਲ, ਹਰਭਜਨ ਸਿੰਘ ਈ.ਟੀ.ਓ, ਗੁਲਜ਼ਾਰ ਸਿੰਘ ਬਿੱਟੂ, ਰਾਜਿੰਦਰ ਪਲਾਹ, ਡਾ. ਇੰਦਰਪਾਲ, ਪਦਮ ਐਂਥਨੀ, ਮਨਦੀਪ ਮੋਂਗਾ, ਡਾ. ਅਜੈ ਗੁਪਤਾ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …