Friday, September 18, 2026

ਗਣਤੰਤਰਤਾ ਦਿਵਸ ਮੌਕੇ ਗੂਗਲ ਮੀਟ ਐਪ ਰਾਹੀਂ ਕਰਵਾਇਆ ਕਵੀ ਦਰਬਾਰ

ਧੂਰੀ, 26 ਜਨਵਰੀ (ਪ੍ਰਵੀਨ ਗਰਗ) – “ਸਾਹਿਤਕਾਰੋਂ ਕਾ ਮੰਚ” ਵੱਲੋਂ ਗਣਤੰਤਰਤਾ ਦਿਵਸ ਮੌਕੇ ਦੇਸ਼ ਪ੍ਰੇਮ ਨੂੰ ਉਜਾਗਰ ਕਰਦੇ ਹੋਏ “ਇੱਕ ਸ਼ਾਮ ਦੇਸ਼ ਦੇ ਨਾਮ” ਕਵੀ ਦਰਬਾਰ ਗੂਗਲ ਮੀਟ ਐਪ ਰਾਹੀਂ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਦੇ ਕਵੀਆਂ ਨੇ ਆਪਣੀਆਂ ਦੇਸ਼ ਭਗਤੀ ਦੀਆਂ ਰਚਨਾਵਾਂ ਰਾਹੀਂ ਦੇਸ਼ ਨਾਲ ਆਪਣਾ ਪਿਆਰ ਜਤਾਇਆ।ਪ੍ਰੋਗਰਾਮ `ਚ ਸ਼ਾਮਿਲ ਹੋਏ ਮੁੱਖ ਮਹਿਮਾਨ ਦੀਯਾ ਸ਼ਰਮਾ, ਮੰਚ ਦੀ ਸੰਸਥਾਪਕ ਰਮਨਦੀਪ ਕੌਰ (ਹਰਸਰ ਜਾਈ), ਸਹਿ-ਸੰਸਥਾਪਕ ਆਭਾ ਚੌਹਾਨ ਅਤੇ ਸਕੱਤਰ ਬੂਟਾ ਸਿੰਘ ਕਾਹਨੇ ਦੀ ਹਾਜ਼ਰੀ ਨੇ ਪ੍ਰੋਗਰਾਮ ਨੂੰ ਯਾਦਗਾਰ ਬਣਾ ਦਿੱਤਾ।
                 ਇਸ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਦੀਪਤੀ ਤਿਵਾਰੀ, ਅਰਚਨਾ ਨਗਾਇਚ, ਸ਼ਾਲਿਨੀ ਸ਼ਰਮਾ, ਸ਼ਵੇਤਾ ਵਰਮਾ, ਸੁਨੀਤਾ ਤ੍ਰਿਵੇਦੀ, ਰੀਨਾ ਸਿਨਹਾ, ਕਿਰਤੀ ਸਿੰਘਲ, ਅਭਿਸ਼ੇਕ ਜੈਨ, ਲੀਨਾ ਪੇਂਢਾਰਕਰ ਅਤੇ ਇੱਕ ਯੁਵਾ ਕਵਿੱਤਰੀ ਪ੍ਰਿਆ, ਪ੍ਰਵੀਨ ਗਰਗ ਨੇ ਆਪਣੀਆਂ ਦੇਸ਼ ਪ੍ਰੇਮ ਨਾਲ ਭਰਪੂਰ ਕਵਿਤਾਵਾਂ ਪੜ੍ਹ ਕੇ ਗਣਤੰਤਰ ਦਿਵਸ ਦੇ ਆਗਮਨ ਦੀ ਖੁਸ਼ੀ ਜਤਾਈ।ਮੰਚ ਦਾ ਸੰਚਾਲਨ ਸ੍ਰੀਮਤੀ ਆਭਾ ਚੌਹਾਨ ਨੇ ਬੜੀ ਖੂਬਸੂਰਤੀ ਨਾਲ ਨਿਭਾਇਆ।”ਸਾਹਿਤਕਾਰੋਂ ਕਾ ਮੰਚ” ਦੇ ਪੂਰੇ ਪਰਿਵਾਰ ਵਲੋਂ ਸਾਰਿਆਂ ਨੂੰ ਗਣਤੰਤਰ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …