Thursday, July 23, 2026

ਯੂਨੀਵਰਸਿਟੀ ਵਿਖੇ ਅੰਕੜਾ ਵਿਸ਼ਲੇਸ਼ਣ ਵਿਸ਼ੇ `ਤੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 28 ਜਨਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿਖਿਆ ਵਿਭਾਗ ਵੱਲੋਂ ਅੰਕੜਾ ਵਿਸ਼ਲੇਸ਼ਣ ਵਿਸ਼ੇ `ਤੇ ਤਿੰਨ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਵੱਖ-ਵੱਖ ਸਿਖਿਆ ਅਤੇ ਖੋਜ ਸੰਸਥਾਵਾਂ ਤੋਂ 65 ਅਧਿਆਪਕਾਂ ਨੇ ਭਾਗ ਲਿਆ।ਇਸ ਵਰਕਸ਼ਾਪ ਦਾ ਉਦੇਸ਼ ਆਧੁਨਿਕ ਤਕਨੀਕਾਂ ਨੂੰ ਵਰਤਦੇ ਹੋਏ ਅੰਕੜਿਆਂ ਨੂੰ ਪ੍ਰਣਾਲੀਬੱਧ ਕਰਨ ਤੋਂ ਇਲਾਵਾ ਖੋਜਾਰਥੀਆਂ ਨੂੰ ਦਰਪੇਸ਼ ਔਕੜਾਂ ਦੇ ਹੱਲ ਵੀ ਕਰਨਾ ਸੀ।
                ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੇ ਕੰਟਰੋਲਰ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਨੇ ਕਿਹਾ ਕਿ ਖੋਜ ਦਾ ਮੁੱਖ ਉਦੇਸ਼ ਮੌਜੂਦਾ ਜਾਣਕਾਰੀ ਢਾਂਚੇ ਨੂੰ ਹੋਰ ਮਜਬੂਤ ਕਰਨਾ ਅਤੇ ਖੋਜ ਦੇ ਨਤੀਜਿਆਂ ਦੇ ਸਿੱਟੇ ਆਮ ਜਨਤਾ ਦੀ ਭਲਾਈ ਲਈ ਜੋੜਨਾ ਹੈ। ਉਨ੍ਹਾਂ ਕਿਹਾ ਕਿ ਸਹੀ ਅਤੇ ਤੱਥਾਂ ਦੇ ਆਧਾਰਤ ਅੰਕੜੇ ਹੀ ਮਿਆਰੀ ਖੋਜ ਲਈ ਜਰੂਰੀ ਹਨ।ਉਨ੍ਹਾਂ ਕਿਹਾ ਕਿ ਅਜਿਹੀਆਂ ਵਰਕਸ਼ਾਪ ਦਾ ਵੱਧ ਤੋਂ ਵੱਧ ਆਯੋਜਨ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਮਿਆਰੀ ਖੋਜ ਨੂੰ ਉਤਸ਼ਾਹਿਤ ਕੀਤਾ ਜਾ ਸਕੇ।
                ਪ੍ਰੋਜੈਕਟ ਕੋਆਰਡੀਨੇਟਰ ਡਾ. ਅਮਿਤ ਕੌਟਸ ਨੇ ਕਿਹਾ ਕਿ ਚੰਗੇ ਅਧਿਆਪਨ ਲਈ ਖੋਜ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਤਾਂ ਜੋ ਪੜ੍ਹਾਉਣ ਦੇ ਤਰੀਕਿਆਂ ਵਿਚ ਸਮੇਂ ਦੀ ਮੰਗ ਅਨੁਸਾਰ ਲੋੜੀਂਦੀਆਂ ਤਬਦੀਲੀਆਂ ਆ ਸਕਣ।ੳੇੁਨ੍ਹਾਂ ਕਿਹਾ ਕਿ ਅੰਕੜਾ ਵਿਸ਼ਲੇਸ਼ਣ ਕਿਸੇ ਵੀ ਖੋਜ ਦੇ ਸਿੱਟੇ ਕੱਢਣ ਲਈ ਮਹੱਤਵਪੂਰਨ ਹੁੰਦਾ ਹੈ ਇਸ ਕਰਕੇ ਅੰਕੜੇ ਇਕੱਤਰ ਕਰਨ ਵੇਲੇ ਖੋਜਾਰਥੀਆਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ।
                 ਮਿਸ ਕਿਰਨਜੋਤ ਕੌਰ ਨੇ ਇਸ ਮੌਕੇ ਵਰਕਸ਼ਾਪ ਬਾਰੇ ਰਿਪੋਰਟ ਪੇਸ਼ ਕੀਤੀ ਅਤੇ ਮਹੀਰ ਚੰਦਰਾ ਅਤੇ ਵਿਵੇਕ ਸਹਿਗਲ ਨੇ ਆਪਣੇ ਵਿਚਾਰ ਪੇਸ਼ ਕੀਤੇ।ਵਿਭਾਗ ਦੇ ਮੁਖੀ ਡਾ. ਦੀਪਾ ਸਿਕੰਦ ਕੌਟਸ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋਣ `ਤੇ ਵਧਾਈ ਦਿੱਤੀ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …