ਅੰਮ੍ਰਿਤਸਰ, 28 ਜਨਵਰੀ (ਜਗਦੀਪ ਸਿੰਘ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੁਲ ਜੀ.ਟੀ ਰੋਡ ਵਿਖੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਵਲੋਂ
ਸ਼ੁਰੂ ਕੀਤੀ ਗਈ ਸਾਈਬਰ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਏ.ਐਸ.ਆਈ ਸ਼੍ਰੀਮਤੀ ਪੂਨਮ ਸ਼ਰਮਾ ਨੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਡਾ: ਧਰਮਵੀਰ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ ਨੂੰ ਸਾਈਬਰ ਕ੍ਰਾਈਮ ਅਤੇ ਪੰਜਾਬ ਪੁਲਿਸ ਵੂਮਨ ਹੈਲਪ ਡੈਸਕ ਸੇਵਾ ਬਾਰੇ ਜਾਣਕਾਰੀ ਦਿੱਤੀ।ਇਸ ਤੋਂ ਇਲਾਵਾ ਉਨ੍ਹਾਂ ਏ.ਟੀ.ਐਮ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਬਾਰੇ ਵਿਸਥਾਰ ਨਾਲ ਦੱਸਿਆ ਕਿ ਏ.ਟੀ.ਐਮ ਦੇ ਪਿੱਛੇ ਪਾਸਵਰਡ ਨਾ ਲਿਖੋ, ਸੋਸ਼ਲ ਮੀਡੀਆ ‘ਤੇ ਕਿਸੇ ਵੀ ਅਜ਼ਨਬੀ ਜਾਂ ਅਣਜਾਨ ਨੂੰ ਆਪਣਾ ਦੋਸਤ ਨਾ ਬਣਾਓ, ਆਪਣੀ ਨਿੱਜੀ ਆਈ.ਡੀ ਨੂੰ ਹਮੇਸ਼ਾਂ ਲੌਗਆਉਟ ਕਰੋ।ਨਿਯਮਤ ਤੌਰ ‘ਤੇ ਪਾਸਵਰਡ ਬਦਲਣ ਅਤੇ ਇੱਕ ਮਜਬੂਤ ਪਾਸਵਰਡ ਰੱਖਣ ਦੀ ਅਪੀਲ ਕੀਤੀ।ਸੈਮੀਨਾਰ ਦੌਰਾਨ ਸਾਾਇਬਰ ਕ੍ਰਾਈਮ ਨਾਲ ਸੰਬੰਧਤ ਪੈਮਫਲੇਟ ਵੰਡੇ ਗਏ।ਇਹ ਵੀ ਦੱਸਿਆ ਗਿਆ ਕਿ ਅੱਜ ਜੋ ਜਾਣਕਾਰੀ ਪੰਜਾਬ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਲੋਂ ਦਿੱਤੀ ਗਈ ਹੈ, ਇਸ ਨੂੰ ਅੱਗੇ ਤੋਂ ਅੱਗੇ ਨਾਗਰਿਕਾਂ ਨੂੰ ਵੀ ਜਾਣੂ ਕਰਵਾਇਆ ਜਾਵੇ ।
ਇਸ ਮੌਕੇ ਐਸ.ਆਈ ਨਵਰੀਤ ਕੌਰ, ਕੋਆਰਡੀਨੇਟਰ ਸੈਮੀਨਾਰ ਰਣਜੀਤ ਕੌਰ, ਏ.ਐਸ.ਆਈ ਹਰਵਿੰਦਰ ਕੌਰ, ਸਿਮਰਨਜੀਤ ਕੌਰ, ਸਕੂਲ ਦੀਆਂ ਮੁੱਖ ਅਧਿਅਪਕਾਵਾਂ ਅਤੇ ਸਮੂਹ ਸਟਾਫ ਹਾਜ਼ਰ ਸਨ ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media