Friday, September 18, 2026

ਕੌਮੀ ਪਲਸ ਪੋਲੀਓ ਮੁਹਿੰਮ ਤਹਿਤ ਜ਼ਿਲ੍ਹੇ ਦੇ 305285 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ- ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 30 ਜਨਵਰੀ (ਸੁਖਬੀਰ ਸਿੰਘ) – ਕੌਮੀ ਪਲਸ ਪੋਲੀਓ ਮੁਹਿੰਮ ਤਹਿਤ 31 ਜਨਵਰੀ, 01 ਅਤੇ 02 ਫਰਵਰੀ 2021 ਨੂੰ ਜ਼ਿਲ੍ਹੇ ਵਿੱਚ 0 ਤੋਂ 5 ਸਾਲ ਦੇ 305285 ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਹਿੰਮਾਸੂ ਅਗਰਵਾਲ ਨੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਦਿੱਤੀ।ਇਸ ਮੀਟਿੰਗ ਵਿੱਚ ਸਿਵਲ ਸਰਜਨ ਡਾ. ਚਰਨਜੀਤ ਸਿੰਘ, ਜ਼ਿਲਾ੍ਹ ਟੀਕਾਕਰਣ ਅਫਸਰ ਡਾ: ਸੁਖਪਾਲ ਸਿੰਘ, ਡਾ: ਕਰਨ ਮਹਿਰਾ, ਡਾ. ਮਦਨ ਮੋਹਨ, ਡਾ. ਵਿਨੋਦ ਕੁੰਡਲ, ਡਾ. ਸਵਿਤਾ ਸ਼ਰਮਾ, ਬਲਦੇਵ ਸਿੰਘ ਡਿਪਟੀ ਐਸ.ਪੀ, ਸੀ.ਡੀ.ਪੀ.ਓ ਮੈਡਮ ਤਨੁਜਾ ਗੋਇਲ, ਜ਼ਿਲਾ ਯੂਥ ਅਫਸਰ ਮੈਡਮ ਅਕਾਂਸ਼ਾ ਅਤੇ ਵੱਖ-ਵੱਖ ਬਲਾਕਾਂ ਦੇ ਸੀਨੀਅਰ ਮੈਂਡੀਕਲ ਅਫ਼ਸਰ, ਪੁਲਿਸ ਵਿਭਾਗ, ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਰਾਊਂਡ ਵਿੱਚ ਨਵਜੰਮੇ ਬੱਚੇ ਤੋਂ ਲੈ ਕੇ ਪੰਜ ਸਾਲ ਤੱਕ ਕੋਈ ਵੀ ਬੱਚਾ ਜੀਵਨ ਰੂਪੀ ਪੋਲੀਓ ਦੀਆਂ ਦੋ ਬੂੰਦਾਂ ਲੈਣ ਤੋਂ ਵਾਂਝਾ ਨਾ ਰਹੇ।
                    ਇਸ ਮੌਕੇ ਸਿਵਲ ਸਰਜਨ ਡਾ: ਚਰਨਜੀਤ ਸਿੰਘ ਦੱਸਿਆ ਕਿ ਇਸ ਆਉਣ ਵਾਲੇ ਰਾਊਂਡ ਵਾਸਤੇ ਸਿਹਤ ਵਿਭਾਗ ਵਲੋਂ ਮੁਕੰਮਲ ਤੌਰ ‘ਤੇ ਤਿਆਰੀ ਕਰ ਲਈ ਗਈ ਹੈ, ਜੋ 31 ਜਨਵਰੀ, 01 ਅਤੇ 02 ਫਰਵਰੀ 2021 ਨੂੰ ਚਲਾਇਆ ਜਾ ਰਿਹਾ ਹੈ।ਇਸ ਲਈ ਜ਼ਿਲ੍ਹੇ ਵਿੱਚ ਕੁੱਲ 1444 ਬੂਥ ਲਗਾਏ ਜਾਣਗੇ ਅਤੇ 2888 ਟੀਮਾਂ ਹੋਣਗੀਆਂ।ਤੇ 290 ਸੁਪਰਵਾਈਜ਼ਰ ਲਗਾਏ ਗਏ ਹਨ।ਟੀਮਾਂ ਵਲੋਂ ਜ਼ਿਲ੍ਹੇ ਦੇ 546555 ਘਰਾਂ ਵਿੱਚ ਜਾ ਕੇ ਵੀ ਪੋਲੀਓ ਦੀ ਦਵਾਈ ਪਿਲਾਈ ਜਾਵੇਗੀ।

Check Also

ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …