ਅੰਮ੍ਰਿਤਸਰ, 1 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਸਾਹਿਤ ਸੰਗਮ ਅੰਮ੍ਰਿਤਸਰ ਵਲੋਂ ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲ੍ਹਾ ਲਾਇਬ੍ਰੇਰੀ ਵਿਖੇ
`ਪੁਸਤਕਾਂ ਸੰਗ ਸੰਵਾਦ` ਸਮਾਗਮਾਂ ਦੀ ਲੜੀ ਤਹਿਤ ਇਸ ਵਾਰ ਸ਼ਾਇਰ ਮਲਵਿੰਦਰ ਦੀ ਪੁਸਤਕ “ਚੁੱਪ ਦੇ ਬਹਾਨੇ” ਉਪਰ ਸੰਵਾਦ ਰਚਾਇਆ ਗਿਆ।
ਇਸ ਅਰਥ ਭਰਪਰ ਵਿਚਾਰ ਗੋਸ਼ਟੀ ਦਾ ਆਰੰਭ ਕਰਦਿਆਂ ਡਾ. ਸੁਖਬੀਰ ਕੌਰ ਮਾਹਲ ਨੇ ’ਚੁੱਪ ਦੇ ਬਹਾਨੇ’ ਦੀਆਂ ਅਨੇਕਾਂ ਪਰਤਾਂ ਖੋਲਦਿਆਂ ਇਸ ਨੂੰ ਹਰਫ ਹਰਫ ਬਾਤ ਪਾਉਂਦੀ ਚੁੱਪ ਕਿਹਾ।ਡਾ. ਰੁਪਿੰਦਰ ਨੇ ਪੁਸਤਕ ਵਿਚਲੀਆਂ ਕਾਵਿ-ਟੁਕੜੀਆਂ ਦੇ ਹਵਾਲੇ ਨਾਲ ਇਤਿਹਾਸ-ਮਿਥਿਹਾਸ ਦੇ ਮਹੱਤਵਪੂਰਨ ਛਿਣਾਂ ਦੀ ਨਿਸ਼ਾਨਦੇਹੀ ਕੀਤੀ।ਅਰਤਿੰਦਰ ਸੰਧੂ ਅਤੇ ਡਾ. ਸਤਨਾਮ ਰੰਧਾਵਾ ਨੇ ਚੁੱਪ ਦੇ ਇਸ ਖਿਲਾਰੇ ਵਿਚਲੇ ਰੌਲੇ ਦੀ ਕਾਵਿਕਤਾ ਦਾ ਜ਼ਿਕਰ ਕੀਤਾ।ਡਾ. ਭੁਪਿੰਦਰ ਸਿੰਘ ਫੇਰੂਮਾਨ ਅਤੇ ਡਾ. ਹੀਰਾ ਸਿੰਘ ਨੇ ਕਿਹਾ ਕਿ ਇਸ ਪੁਸਤਕ ਵਿੱਚਲੀ ਕਵਿਤਾ ਪਾਠਕ ਨੂੰ ਵੱਖ-ਵੱਖ ਧਰਾਤਲਾਂ ਦੀ ਰੂਹਾਨੀ ਯਾਤਰਾ ਕਰਵਾਉਂਦੀ ਹੈ।ਸਰਬਜੀਤ ਸਿੰਘ ਸੰਧੂ ਨੇ ਇਸ ਪੁਸਤਕ ਦੀ ਸੰਪਾਦਨਾ ਕਰਦਿਆਂ ਹੋਏ ਤਜਰਬਿਆਂ ਨੂੰ ਸਾਂਝਾ ਕੀਤਾ।ਦੀਪ ਦਵਿੰਦਰ ਸਿੰਘ ਨੇ ਕਿਹਾ ਕਿ ਇਸ ਪੁਸਤਕ ਦੀ ਵਡੱਤਣ ਇਹ ਹੈ ਕਿ ਇਸ ਦੇ ਹਰ ਪੰਨੇ ਉਪਰ ਕਵਿਤਾ ਸਾਕਾਰ ਹੋ ਰਹੀ ਹੈ।ਇਸ ਵਿਚਾਰ ਚਰਚਾ ਵਿੱਚ ਹੋਰਨਾਂ ਤੋਂ ਇਲਾਵਾ ਚੰਨ ਅਮਰੀਕ, ਡਾ. ਮੋਹਨ ਬੇਗੋਵਾਲ, ਸੁਰਿੰਦਰ ਚੋਹਕਾ ਅਤੇ ਜਗਤਾਰ ਗਿੱਲ ਨੇ ਵੀ ਭਾਗ ਲਿਆ।
ਡਾ. ਸੁਖਬੀਰ ਕੌਰ ਮਾਹਲ, ਸਰਬਜੀਤ ਸਿੰਘ ਸੰਧੂ ਅਤੇ ਦੀਪ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਇਸ ਪ੍ਰਭਾਵਸ਼ਾਲੀ ਸਮਾਗਮ ਦਾ ਮੰਚ ਸੰਚਾਲਨ ਮਲਵਿੰਦਰ ਨੇ ਬੜੇ ਸੁਚਾਰੂ ਢੰਗ ਨਾਲ ਕੀਤਾ।ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਸਿਮਰਜੀਤ ਗਿੱਲ, ਰਾਜਖੁਸਵੰਤ ਸਿੰਘ, ਹਰਚਰਨ ਸਿੰਘ ਚਰਨ, ਬਿਕਰਮਜੀਤ ਸਿੰਘ ਗਾਂਧੀ, ਮਨਮੋਹਨ ਢਿੱਲੋਂ ਤੇ ਹੋਰ ਪਤਵੰਤੇ ਹਾਜ਼ਰ ਸਨ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media