Thursday, April 9, 2026

ਰਾਣਾ ਗੁਰਜੀਤ ਸਿੰਘ ਵਲੋਂ ‘ਹਰ ਘਰ ਪਾਣੀ, ਹਰ ਘਰ ਸਫਾਈ’ ਮਿਸ਼ਨ ਦੀ ਸ਼ੁਰੂਆਤ

1 ਕਰੋੜ 43 ਲੱਖ ਰੁਪੈ ਦੀ ਲਾਗਤ ਨਾਲ 36 ਪਿੰਡਾਂ ‘ਚ ਬਣਨਗੇ ਕਮਿਊਨਿਟੀ ਸੈਨੀਟਰੀ ਕੰਪਲੈਕਸ

ਕਪੂਰਥਲਾ, 2 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਸੂਬੇ ਦੀ ਸਾਰੀ ਆਬਾਦੀ ਨੂੰ ਪੀਣ ਵਾਲਾ ਸਾਫ ਪਾਣੀ ਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅੱਜ ਕਪੂਰਥਲਾ ਜਿਲ੍ਹੇ ‘ਚ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ‘ਹਰ ਘਰ ਪਾਣੀ, ਹਰ ਘਰ ਸਫਾਈ’ ਮਿਸ਼ਨ ਦੀ ਸ਼ੁਰੂਆਤ ਕੀਤੀ ਗਈ।ਡਿਪਟੀ ਕਮਿਸ਼ਨਰ ਦੀਪਤੀ ਉੱਪਲ ਵੀ ਇਸ ਸਮੇਂ ਹਾਜ਼ਰ ਸਨ ।
                   ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਯੋਜਨਾ ਦੀ ਸ਼ੁਰੂਆਤ ਕਰਨ ਸਬੰਧੀ ਹੋਏ ਸਮਾਗਮ ਵਿਚ ਆਨਲਾਇਨ ਭਾਗ ਲੈਣ ਪਿੱਛੋਂ ਰਾਣਾ ਗੁਰਜੀਤ ਸਿੰਘ ਨੇ ਇਸ ਯੋਜਨਾ ਦੀ ਕਪੂਰਥਲਾ ਜਿਲ੍ਹੇ ਵਿਚ ਆਰੰਭਤਾ ਕੀਤੀ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਜਿਲ੍ਹੇ ਅੰਦਰ 6 ਜਲ ਸਪਲਾਈ ਯੋਜਨਾਵਾਂ ਤਹਿਤ 1 ਕਰੋੜ 43 ਲੱਖ ਰੁਪੈ ਦੀ ਲਾਗਤ ਨਾਲ 4 ਹਜ਼ਾਰ ਤੋਂ ਜਿਆਦਾ ਆਬਾਦੀ ਨੂੰ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਇਆ ਗਿਆ ਹੈ।
                ਪਿੰਡਾਂ ਅੰਦਰ ਖੁਲੇ ਵਿਚ ਸ਼ੌਚ ਮੁਕਤ ਲਈ ਕਮਿਊਨਿਟੀ ਸੈਨੀਟਰੀ ਕੰਪਲੈਕਸ ਬਣਾਉਣ ਦੀ 36 ਪਿੰਡਾਂ ਅੰਦਰ ਸ਼ੁਰੂਆਤ ਕੀਤੀ ਗਈ ਹੈ, ਤਾਂ ਜੋ ਲੋੜਵੰਦ ਲੋਕ ਸਾਂਝੇ ਪਖਾਨਿਆਂ ਦੀ ਵਰਤੋਂ ਕਰ ਸਕਣ।ਇਨ੍ਹਾਂ ਕੰਪਲੈਕਸਾਂ ਉਪਰ ਕੁੱਲ 1 ਕਰੋੜ 8 ਲੱਖ ਰੁਪੈ ਦੀ ਲਾਗਤ ਆਵੇਗੀ।ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਜਿਨ੍ਹਾਂ ਘਰਾਂ ਅੰਦਰ ਪਖਾਨੇ ਬਣਾਉਣ ਦੀ ਥਾਂ ਉਪਲੱਬਧ ਨਹੀਂ ਸੀ, ਉਨ੍ਹਾਂ ਘਰਾਂ ਨੂੰ ਇਸ ਯੋਜਨਾ ਤਹਿਤ ਕਵਰ ਕੀਤਾ ਜਾ ਰਿਹਾ ਹੈ।
                 ਇਸ ਤੋਂ ਇਲਾਵਾ ਸਕੂਲਾਂ ਅੰਦਰ ਪਖਾਨਿਆਂ ਦੀ ਉਸਾਰੀ ਤੇ ਪੀਣ ਵਾਲਾ ਸਾਫ ਪਾਣੀ ਮੁਹੱਈਆ ਕਰਵਾਉਣ ਸਬੰਧੀ ਵੀ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ।ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਕਪੂਰਥਲਾ ਜਿਲ੍ਹੇ ਅੰਦਰ ਸਾਰੇ ਪੇਂਡੂ ਘਰਾਂ ਅੰਦਰ ਪਾਈਪਡ ਵਾਟਰ ਸਪਲਾਈ ਰਾਹੀਂ ਹਰ ਘਰ ਵਿਚ ਫੰਕਸ਼ਨਲ ਹਾਊਸ ਹੋਲਡ ਟੈਬ ਕੁਨੈਕਸ਼ਨ ਦੇਣ ਦਾ ਟੀਚਾ ਮਾਰਚ 2022 ਤੱਕ ਪੂਰਾ ਕੀਤਾ ਜਾਵੇਗਾ।  ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਐਕਸੀਅਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਅੰਦਰ ‘ਹਰ ਘਰ ਪਾਣੀ, ਹਰ ਘਰ ਸਾਫ ਸਫਾਈ’ ਤਹਿਤ ਮਿਥੇ ਟੀਚੇ ਮੁਕੰਮਲ ਕਰਨ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
                    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ, ਜਿਲਾ ਪ੍ਰੀਸ਼ਦ ਦੀ ਚੇਅਰ ਪਰਸਨ ਕਮਲੇਸ਼ ਰਾਣੀ, ਬਲਾਕ ਦਿਹਾਤੀ ਕਾਂਗਰਸ ਦੇ ਪਰਧਾਨ ਅਮਰਜੀਤ ਸਿੰਘ ਸੈਦੋਵਾਲ, ਗੁਰਦੀਪ ਸਿੰਘ ਮੈਂਬਰ ਬਲਾਕ ਸੰਮਤੀ, ਡੀ.ਡੀ.ਪੀ.ਓ ਲਖਵਿੰਦਰ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …