ਭਗਵਾਨ ਵਾਲਮੀਕਿ ਧਰਮ ਪਾਲਕ ਸਭਾ ਨੂੰ ਦਿੱਤਾ 7.5 ਲੱਖ ਰੁਪਏ ਦਾ ਚੈਕ
ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਰਾਜ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵੱਚਨਬਧ ਹੈ ਅਤੇ ਇਸੇ ਹੀ ਮੁਹਿੰਮ ਤਹਿਤ ਮੁੱਖ
ਮੰਤਰੀ ਪੰਜਾਬ ਵਲੋ ਰਾਜ ਦੇ ਸੇਵਾ ਕੇਦਰਾਂ ਰਾਹੀ ਇਕੋ ਹੀ ਛੱਤ ਥੱਲੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਆਪਣੇ ਕੰਮਾਂ ਲਈ ਦਫਤਰਾਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਉਨਾਂ੍ਹ ਦੇ ਸਮੇ ਦੀ ਬੱਚਤ ਵੀ ਹੋਵੇ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰ: 58 ਵਿਖੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ।ਉਨਾਂ ਕਿਹਾ ਕਿ ਵਾਰਡ ਨੰ: 58 ਦੇ ਅਧੀਨ ਪੈਦੇ ਇਲਾਕੇ ਲਾਹੋਰੀ ਗੇਟ ਵਿਖੇ ਗੰਦੇ ਨਾਲੇ ਤੇ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਪੱਕੀ ਸੜਕ ਬਣਾਈ ਜਾ ਰਹੀ ਹੈ।ਇਸ ਦੇ ਨਾਲ ਨਾਲ ਲਾਹੋਰੀ ਗੇਟ ਤੋਂ ਖ਼ਜਾਨਾ ਗੇਟ ਤੱਕ 7.5 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਸੀਵਰੇਜ਼ ਵੀ ਪਾਇਆ ਜਾ ਰਿਹਾ ਹੈ।ਸੋਨੀ ਵਲੋਂ ਭਗਵਾਨ ਵਾਲਮੀਕਿ ਧਰਮ ਪਾਲਕ ਸਭਾ ਨੂੰ 7.5 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।
ਇਸ ਮੌਕੇ ਡਿਪਟੀ ਮੇਅਰ ਯੂਨਿਸ ਕੁਮਾਰ,ਕੋਸਲਰ ਵਿਕਾਸ ਸੋਨੀ, ਪਰਮਜੀਤ ਸਿੰਘ ਚੋਪੜਾ,ਐਸ ਈ ਅਨੁਰਾਗ ਮਹਾਜਨ, ਐਕਸੀਅਨ ਸੰਦੀਪ ਸਿੰਘ, ਜੇ.ਈ ਵਿਕਾਸ ਕੁਮਾਰ, ਜੇ.ਈ ਸਾਂਭਰ ਕੁਮਾਰ, ਸੁਖਰਾਜ ਸਿੰਘ, ਮੋਹਿਤ ਕੁਮਾਰ, ਸਿਕੰਦਰ, ਵਿਕਾਸ ਲਾਟਾ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
Punjab Post Daily Online Newspaper & Print Media