Saturday, July 25, 2026

ਕੈਬਨਿਟ ਮੰਤਰੀ ਸੋਨੀ ਨੇ ਬਾਬਾ ਲਾਲ ਮੰਦਿਰ ਸੰਤੋਖਸਰ ਨੂੰ ਭੇਂਟ ਕੀਤਾ 3 ਲੱਖ ਦਾ ਚੈਕ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ ਸੋਨੀ ਨੇ ਬਾਬਾ ਲਾਲ ਜੀ ਦੇ 666ਵੇਂ ਜਨਮ ਦਿਵਸ ਮੌਕੇ ਮੰਦਿਰ ਵਿਖੇ ਪੁੱਜੇ ਅਤੇ ਮੱਥਾ ਟੇਕਿਆ।ਮੰਦਿਰ ਕਮੇਟੀ ਵੱਲੋਂ ਸੋਨੀ ਨੂੰ ਸਨਮਾਨਿਤ ਵੀ ਕੀਤਾ।ਸੋਨੀ ਨੇ ਬਾਬਾ ਲਾਲ ਮੰਦਿਰ ਸੰਤੋਖਸਰ ਦੀ ਧਰਮਸ਼ਾਲਾ ਦੇ ਨਿਰਮਾਣ ਲਈ 3 ਲੱਖ ਦਾ ਚੈਕ ਵੀ ਮੰਦਿਰ ਕਮੇਟੀ ਨੂੰ ਭੇਂਟ ਕੀਤਾ ਅਤੇ ਕਿਹਾ ਕਿ ਲੋੜ ਪੈਣ ‘ਤੇ ਹੋਰ ਫੰਡ ਵੀ ਮੁਹੱਈਆ ਕਰਵਾਏ ਜਾਣਗੇ।
            ਇਸ ਮੌਕੇ ਮਹੰਤ ਅਨੰਤ ਦਾਸ, ਸੁਨੀ ਕੁਮਾਰ, ਰਵੀਕਾਂਤ, ਗਿੰਨੀ ਭਾਟੀਆ ਅਤੇ ਅਭਿਸ਼ੇਕ ਮਹਾਜਨ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Check Also

ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ

ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …