Sunday, August 30, 2026

ਮੁੜ ਵਧ ਰਹੇ ਹਨ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ

ਸ਼ਾਹਕੋਟ/ਮਲਸੀਆਂ, 24 ਫਰਵਰੀ (ਮਿਹਰਜੋਤ ਸਿੰਘ) – ਕੋਰੋਨਾ ਵਾਇਰਸ ਦੀ ਰਫਤਾਰ ਹੌਲੀ ਹੋਣ ਤੋਂ ਬਾਅਦ ਅਚਾਨਕ ਇਸ ਵਿੱਚ ਉਛਾਲ ਆਇਆ ਹੈ।ਫਰਵਰੀ ਦੀ ਸੁਰੂਆਤ ਤੋਂ ਲੈ ਕੇ ਹੁਣ ਤੱਕ ਸ਼ਹਕੋਟ ਅਤੇ ਲੋਹੀਆਂ ਖੇਤਰ ਵਿੱਚ ਕੋਰੋਨਾ ਦੀ ਲਾਗ ਦੇ 38 ਮਾਮਲੇ ਸਾਹਮਣੇ ਆਏ ਹਨ, ਜਦਕਿ ਕੋਰੋਨਾ ਪੀੜਤ ਦੋ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਮੰਗਲਵਾਰ ਨੂੰ ਚਾਰ ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚੋਂ ਇੱਕ ਸਾਹਕੋਟ ਦੇ ਪੌਸ਼ ਇਲਾਕੇ ਮਾਡਲ ਟਾਊਨ ਦਾ ਹੈ।
                   ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਕੋਰੋਨਾ ਦੀ ਲਾਗ ਦੇ ਵਧ ਰਹੇ ਮਾਮਲਿਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਕੋਰੋਨਾ ਕੇਸਾਂ ਵਿੱਚ ਅਚਾਨਕ ਵਾਧਾ ਹੋਣ ਦਾ ਸਭ ਤੋਂ ਵੱਡਾ ਕਾਰਣ ਲੋਕਾਂ ਵੱਲੋਂ ਵਰਤੀ ਜਾ ਰਹੀ ਲਾਪਰਵਾਹੀ ਹੈ।ਲੋਕਾਂ ਨੇ ਮਾਸਕ ਪਾਉਣਾ ਲਗਭਗ ਬੰਦ ਕਰ ਦਿੱਤਾ ਹੈ।ਬਜ਼ਾਰਾਂ ਅਤੇ ਸਮਾਜਿਕ ਸਮਾਗਮਾਂ ਵਿੱਚ ਭੀੜ ਵਧ ਗਈ ਹੈ ਅਤੇ ਲੋਕ ਸਮਾਜਕ ਦੂਰੀ ਅਤੇ ਵਾਰ-ਵਾਰ ਹੱਥ ਧੋਣ ਵਰਗੇ ਉਪਾਅ ਨਹੀਂ ਕਰ ਰਹੇ ਹਨ। ਇਸ ਤੋਂ ਇਲਾਵਾ ਏਮਜ਼ ਦਿੱਲੀ ਦੇ ਡਾਇਰੈਕਟਰ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਸਟ੍ਰੇਨ ਪੰਜਾਬ ਵਿੱਚ ਦਾਖਲ ਹੋ ਗਿਆ ਹੈ।ਇਸ ਸਥਿਤੀ ਵਿੱਚ ਹੋਰ ਕੇਸ ਆ ਰਹੇ ਹਨ ਅਤੇ ਖਤਰਾ ਵੀ ਵਧ ਗਿਆ ਹੈ। ਡਾ. ਦੁਗਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਤੋਂ ਬਚਣ ਲਈ ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣ। ਜਦੋਂ ਜਰੂਰੀ ਹੋਵੇ, ਉਦੋਂ ਹੀ ਘਰੋਂ ਨਿਕਲੋ ਅਤੇ ਆਪਣੇ ਹੱਥ ਵਾਰ-ਵਾਰ ਧੋਂਦੇ ਰਹੋ।ਇਕ ਪਾਸੇ ਕੋਰੋਨਾ ਦੀ ਲਾਗ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ, ਤਾਂ ਦੂਜੇ ਪਾਸੇ ਲੋਕ ਸਿਹਤ ਵਿਭਾਗ ਵਲੋ ਕੀਤੀ ਜਾ ਰਹੀ ਸੈਂਪਲਿੰਗ ਦਾ ਵਿਰੋਧ ਕਰ ਕੇ ਆਪ ਮੁਹਾਰੇ ਨਿੱਜੀ ਲੈਬਾਂ ‘ਚ ਜਾਂਚ ਕਰਵਾ ਰਹੇ ਹਨ।

ਇੱਕ ਹਫਤੇ ‘ਚ ਆਏ 17 ਕੇਸ, 2 ਲੋਕਾਂ ਦੀ ਗਈ ਜਾਨ
                 ਬੀ.ਈ.ਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਫਰਵਰੀ ਦੀ ਸੁਰੂਆਤ ਵਿਚ ਜਿਥੇ ਹਰ ਦੂਜੇ ਦਿਨ ਇੱਕ ਕੇਸ ਸਾਹਮਣੇ ਆ ਰਿਹਾ ਸੀ, ਉਥੇ ਪਿਛਲੇ ਹਫਤੇ ਵਿੱਚ 17 ਕੇਸ ਸਾਹਮਣੇ ਆਏ ਹਨ।ਸ਼ਾਹਕੋਟ ਦੇ ਮੁਹੱਲਾ ਕਰਤਾਰ ਨਗਰ, ਬਾਗਵਾਲਾ ਅਤੇ ਮਾਡਲ ਟਾਊਨ ਸਮੇਤ ਕੁੱਲ ਅੱਠ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਨਾਲ ਲੱਗਦੇ ਪਿੰਡਾਂ ਬਾਜਵਾ ਕਲਾਂ, ਢੰਡੋਵਾਲ, ਕੰਨਿਆ ਕਲਾਂ ਅਤੇ ਮਲਸੀਆਂ ਵਿੱਚ ਵੀ ਕੋਰੋਨਾ ਦੇ ਕੇਸ ਨਿਕਲੇ ਹਨ।ਦੋ ਕੋਰੋਨਾ ਪਾਜੀਟਿਵ ਵਿਅਕਤੀਆਂ ਦੀ ਮੌਤ ਵੀ ਹੋਈ ਹੈ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …