ਨਵਾਂਸ਼ਹਿਰ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਸਿੱਖਿਆ ਵਿਭਾਗ ਪੰਜਾਬ ਨੂੰ ਮਾਣ ਹੈ ਕਿ ਡੀ.ਡੀ ਪੰਜਾਬੀ ਰਾਹੀਂ ਚਲਾਏ ਗਏ ਆਨਲਾਈਨ ਸਟੱਡੀ ਪ੍ਰੋਗਰਾਮ
ਵਿੱਚ ਵਿਸ਼ਾ ਪੰਜਾਬੀ ਲਈ ਜ਼ਿਲ਼੍ਹਾ ਸ਼ਹੀਦ ਭਗਤ ਸਿੰਘ ਨਗਰ ਦੀਆਂ ਦੋ ਅਧਿਆਪਕ ਜੋੜੀਆਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ।ਇਸ ਵਿੱਚ ਸਤਨਾਮ ਸਿੰਘ ਹੈਡ ਟੀਚਰ ਸ.ਪ.ਸ ਰਸੂਲਪੁਰ ਬਲਾਕ ਮੁਕੰਦਪੁਰ ਅਤੇ ਮਨਦੀਪ ਕੌਰ ਹੈਡ ਟੀਚਰ ਸਪਸ ਗੋਸਲ ਬਲਾਕ ਮੁਕੰਦਪੁਰ, ਸੁਰਿੰਦਰ ਕੁਮਾਰ ਈ.ਟੀ.ਟੀ ਸ.ਪ.ਸ ਝੰਡੇਰ ਕਲਾਂ ਬਲਾਕ ਬੰਗਾ ਅਤੇ ਅਨੁਰਾਧਾ ਈ.ਟੀ.ਟੀ ਸ.ਪ.ਸ ਚੱਕ ਰਾਮੂੰ ਬਲਾਕ ਮੁਕੰਦਪੁਰ ਦੇ ਨਾਂ ਸ਼ਾਮਲ ਹਨ।ਪਵਨ ਕੁਮਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿ ਸ਼ਹੀਦ ਭਗਤ ਸਿੰਘ ਨਗਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐ.ਸਿ ਛੋਟੂ ਰਾਮ ਨੇ ਮਾਣਯੋਗ ਸਕੱਤਰ ਸਕੂਲ ਸਿੱਖਿਆ ਜੀ ਵਲੋਂ ਜਾਰੀ ਕੀਤੇ ਸਨਮਾਨ ਪੱਤਰ ਦਿੰਦੇ ਹੋਏ ਕਿਹਾ ਕਿ ਇਹਨਾਂ ਅਧਿਆਪਕਾਂ ਨੇ ਕਰੋਨਾ ਦੀ ਔਖੀ ਘੜੀ ਵਿੱਚ ਡੀ.ਡੀ ਪੰਜਾਬੀ ਰਾਹੀਂ ਪ੍ਰਸਾਰਿਤ ਹੋਏ ਆੱਨ ਲਾਈਨ ਸਟੱਡੀ ਪ੍ਰੋਗਰਾਮ ਵਿੱਚ ਗੁਣਾਤਮਿਕ ਸਿੱਖਿਆ ਦੀ ਪ੍ਰਗਤੀ ਲਈ ਸ਼ਲਾਘਾਯੋਗ ਕੰਮ ਕੀਤਾ ਹੈ।ਇਸ ਨਾਲ਼ ਹੋਰ ਅਧਿਆਪਕਾਂ ਨੂੰ ਤਨਦੇਹੀ ਨਾਲ਼ ਕੰਮ ਕਰਨ ਲਈ ਪ੍ਰੇਰਨਾ ਮਿਲ਼ੇਗੀ।ਕੋਰੋਨਾ ਮਹਾਂਮਾਰੀ ਦੌਰਾਨ ਬੱਚਿਆਂ ਦੇ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਅਧਿਆਪਕਾਂ ਨੇ ਟੀ.ਵੀ ਪ੍ਰੋਗਰਾਮ ਦੇ ਨਾਲ਼-ਨਾਲ਼ ਹੋਰ ਵੀ ਬਹੁਤ ਸਾਰੇ ਤਰੀਕੇ ਅਪਣਾਏ, ਜਿਹੜੀ ਕਿ ਆਪਣੇ-ਆਪ ਵਿੱਚ ਇੱਕ ਵਿਲੱਖਣ ਮੀਲ ਪੱਥਰ ਸਾਬਤ ਹੋਏ ਹਨ।ਉਹਨਾਂ ਇਹ ਵੀ ਕਿਹਾ ਕਿ ਅੱਜ ਵੀ ਅਧਿਆਪਕ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਪ੍ਰਾਪਤੀ ਲਈ ਸਵੇਰ ਅਤੇ ਸ਼ਾਮ ਦੇ ਸਮੇਂ ਵਾਧੂ ਜਮਾਤਾਂ ਲਗਾ ਰਹੇ ਹਨ।ਇਸ ਦੇ ਨਾਲ਼ ਹੀ ਨਵੇਂ ਦਾਖਲੇ ਲਈ ਵੀ ਘਰੋ-ਘਰੀ ਜਾ ਕੇ ਮਾਪਿਆਂ ਅਤੇ ਸਮੁਦਾਇ ਨੂੰ ਜਾਗਰੂਕ ਕਰ ਰਹੇ ਹਨ।ਸਿੱਖਿਆ ਵਿਭਾਗ ਵਲੋਂ ਮਿਤੀ 26 ਮਾਰਚ ਤੋਂ 30 ਮਾਰਚ 2021 ਤੱਕ ਸਾਰੇ ਪ੍ਰਾਇਮਰੀ ਸਕੂਲਾਂ ਲਈ ਬਾਲ ਪ੍ਰਤਿਭਾ ਮੇਲੇ ਆਯੋਜਿਤ ਕਰਨ ਦੀ ਯੋਜਨਾਬੰਦੀ ਕੀਤੀ ਹੈ।ਇਸ ਨਾਲ਼ ਬੱਚਿਆਂ ਅੰਦਰਲੀਆਂ ਕੋਮਲ ਕਲਾਵਾਂ ਨੂੰ ਉਜਾਗਰ ਕਰਨ ਵਿੱਚ ਮਦਦ ਮਿਲ਼ੇਗੀ।
ਇਸ ਮੌਕੇ ਅਸ਼ੋਕ ਕੁਮਾਰ, ਸੁਨੀਤਾ ਰਾਣੀ ਅਤੇ ਧਰਮਪਾਲ ਸਾਰੇ ਬੀ.ਪੀ.ਈ.ਓ, ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਨੀਲ ਕਮਲ ਅਤੇ ਮੀਡੀਆ ਕੋਆਰਡੀਨੇਟਰ ਗੁਰਦਿਆਲ ਸਿੰਘ ਵੀ ਹਾਜ਼ਰ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media