ਨਵੀਂ ਦਿੱਲੀ, 26 ਫਰਵਰੀ (ਪੰਜਾਬ ਪੋਸਟ ਬਿਊਰੋ) – ਕਿਰਤੀ ਕਾਰਕੁਨਾਂ ਲਈ ਕਾਰਜ਼ ਕਰਨ ਵਾਲੀ ਨੌਦੀਪ ਕੌਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਅੱਜ
ਜ਼ਮਾਨਤ ਦੇਣ ਦਾ ਜਾਗੋ ਪਾਰਟੀ ਨੇ ਸਵਾਗਤ ਕੀਤਾ ਹੈ।ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ ਨੌਦੀਪ ਕੌਰ ਦਾ ਮਾਮਲਾ ਸਭ ਤੋਂ ਪਹਿਲਾਂ 3 ਫਰਵਰੀ ਨੂੰ ਪ੍ਰੈਸ ਕਾਨਫਰੰਸ ਕਰਕੇ ਉਨਾਂ ਚੁੱਕਿਆ ਸੀ ਅਤੇ ਨਾਲ ਹੀ ਨੌਦੀਪ ਕੌਰ ਦੇ ਖਿਲਾਫ਼ ਹਰਿਆਣਾ ਪੁਲਿਸ ਵਲੋਂ ਦਰਜ਼ ਕੀਤੀ ਗਈ ਐਫ਼.ਆਈ.ਆਰ ਨੂੰ ਗਲਤ ਦੱਸਦੇ ਹੋਏ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਇੱਕ ਪੱਤਰ ਕੇਂਦਰੀ ਸਮਾਜਿਕ ਭਲਾਈ ਅਤੇ ਨਿਆਂ ਮੰਤਰੀ ਥਾਵਰ ਚੰਦ ਗਹਿਲੋਤ ਨੂੰ ਵੀ ਭੇਜਿਆ ਸੀ।ਜੀ.ਕੇ ਨੇ ਕਿਹਾ ਕਿ ਸਿੱਖਾਂ ਦੇ ਖਿਲਾਫ਼ ਝੂਠੇ ਮਾਮਲੇ ਬਣਾਉਣ ਵਾਲੇ ਪੁਲਿਸ ਅਧਿਕਾਰੀ ਉਨਾਂ ਦੇ ਨਿਸ਼ਾਨੇ `ਤੇ ਹਨ।ਇਸ ਲਈ ਕੁੰਡਲੀ ਥਾਣੇ ਦੇ ਐਸ.ਐਚ.ਓ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਆਪਣੀ ਕਾਨੂੰਨੀ ਟੀਮ ਨੂੰ ਸਰਗਰਮ ਕਰ ਦਿੱਤਾ ਹੈ।
ਜੀ.ਕੇ ਨੇ ਕਿਹਾ ਕਿ ਨੌਦੀਪ ਕੌਰ ਦੇ ਨਾਲ ਪੁਲਿਸ ਹਿਰਾਸਤ `ਚ ਸ਼ਰੀਰਿਕ ਸ਼ੋਸ਼ਣ ਪੁਲਿਸ ਵਲੋਂ ਕਰਨ ਦਾ ਨੌਦੀਪ ਦੀ ਭੈਣ ਰਾਜਵੀਰ ਕੌਰ ਵਲੋਂ ਦਾਅਵਾ ਕੀਤਾ ਗਿਆ ਸੀ, ਉਹ ਬਹੁਤ ਹੈਰਾਨ ਕਰਨ ਵਾਲਾ ਹੈ।ਇਹੀ ਕਾਰਨ ਹੈ ਕਿ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰੀਸ ਦੀ ਭਤੀਜੀ ਮੀਨਾ ਹੈਰੀਸ ਵਲੋਂ ਟਵੀਟ ਕਰਨ ਤੋਂ ਬਾਅਦ ਨੌਦੀਪ ਕੌਰ ਦਾ ਮਾਮਲਾ ਕੌਮਾਂਤਰੀ ਪੱਧਰ `ਤੇ ਸੁਰਖੀਆਂ `ਚ ਆ ਗਿਆ ਸੀ।ਹੁਣ ਕੋਈ ਵੀ ਪੁਲਿਸ ਅਧਿਕਾਰੀ ਇਹ ਸਮਝ ਕੇ ਨਾ ਚੱਲੇ ਕਿ ਕਿਸੇ ਵੀ ਗਰੀਬ-ਮਜ਼ਲੂਮ ਨੂੰ ਝੂਠੇ ਮਾਮਲੇ `ਚ ਫਸਾ ਕੇ ਉਹ ਆਪਣੀ ਜਿੰਮੇਦਾਰੀ ਤੋਂ ਬਚ ਜਾਏਗਾ।ਇਹੀ ਕਾਰਨ ਹੈ ਕਿ 26 ਜਨਵਰੀ ਨੂੰ ਜਿਨ੍ਹਾਂ ਕਿਸਾਨਾਂ ਨੂੰ ਬਿਨਾਂ ਸਬੂਤਾਂ ਦੇ ਦਿੱਲੀ ਪੁਲਿਸ ਨੇ ਭਰਪੂਰ ਸਬੂਤ ਨਾ ਹੋਣ ਦੇ ਬਾਵਜ਼ੂਦ ਜੇਲ੍ਹਾਂ `ਚ ਡੱਕਿਆ ਸੀ।ਅੱਜ ਉਨ੍ਹਾਂ ਨੂੰ 307 ਦੀ ਗੰਭੀਰ ਧਾਰਾਵਾਂ `ਚ ਵੀ ਦਿੱਲੀ ਦੀਆਂ ਅਦਾਲਤਾਂ ਧੜਾਧੜ ਜ਼ਮਾਨਤਾਂ ਦੇ ਰਹੀਆਂ ਹਨ, ਜੋ ਪੁਲਿਸ ਅਧਿਕਾਰੀਆਂ ਲਈ ਨਮੋਸ਼ੀ ਵਾਲੀ ਗੱਲ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media