ਪਠਾਨਕੋਟ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੋਜਵਾਨਾਂ ਨੂੰ ਨਸ਼ਾ ਮੁਕਤ ਕਰਕੇ ਉਨ੍ਹਾਂ ਨੂੰ
ਰੋਜ਼ਗਾਰ ਦਿਵਾਉਣ ਲਈ ਮਿਸ਼ਨ ਰੈਡ ਸਕਾਈ ਸ਼ੁਰੂ ਕੀਤਾ ਗਿਆ ਹੈ।ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸਰਬਜੀਤ ਸਿੰਘ ਵਾਲੀਆ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ੂਮ ਮੀਟਿੰਗ ਰਾਹੀਂ ਸਾਂਝੀ ਕੀਤੀ।
ਉਨ੍ਹਾਂ ਕਿਹਾ ਕਿ ਇਸ ਮਿਸ਼ਨ ਤਹਿਤ ਵੱਖ-ਵੱਖ ਵਿਭਾਗਾਂ ਦੇ 50 ਅਧਿਕਾਰੀਆਂ ਨੂੰ ਮਿਸ਼ਨ ਰੈਡ ਸਕਾਈ ਅਫਸਰ ਨਿਯੁੱਕਤ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਪਹਿਲੇ ਪੜ੍ਹਾਅ ਦੋਰਾਨ ਨਸ਼ਾ ਛੱਡ ਚੁੱਕੇ ਅਤੇ ਇਲਾਜ਼ ਅਧੀਨ ਨੋਜਵਾਨਾਂ ਦੀ ਰੈਡ ਸਕਾਈ ਅਫਸਰਾਂ ਵਲੋਂ ਵਿਅਕਤੀਗਤ ਪੱਧਰ ’ਤੇ ਕੋਸਲਿੰਗ ਕੀਤੀ ਜਾਵੇਗੀ ਤੇ ਬਾਅਦ ਵਿਚ ਉਨ੍ਹਾਂ ਦੀ ਯੋਗਤਾ ਅਨੁਸਾਰ ਨੋਕਰੀ ਤੇ ਸਵੈ-ਰੋਜ਼ਗਾਰ ਲਈ ਉਨ੍ਹਾਂ ਦੀ ਪਰਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇੱਕ ਮਿਸ਼ਨ ਰੈਡ ਸਕਾਈ ਅਫਸਰ ਨੂੰ 10 ਨੋਜਵਾਨ ਦਿੱਤੇ ਜਾਣਗੇ, ਜੋ ਇਨ੍ਹਾਂ ਨੋਜਵਾਨਾਂ ਦਾ ਰੋਜ਼ਗਾਰ ਲਈ ਡਾਟਾ ਤਿਆਰ ਕਰਨਗੇ ਤੇ ਬਾਅਦ ਵਿੱਚ ਯੋਗ ਨੋਜਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਨੋਕਰੀ ਦਿਵਾਈ ਜਾਵੇਗੀ।
ਏ.ਡੀ.ਸੀ (ਵਿਕਾਸ) ਨੇ ਦੱਸਿਆ ਕਿ ਜਿਹੜੇ ਨੋਜਵਾਨ ਪਹਿਲਾਂ ਤੋਂ ਹੀ ਕੰਮ ਜਾਣਦੇ ਹਨ, ਪਰ ਨੋਕਰੀ ਨਹੀਂ ਕਰਨਾ ਚਾਹੰੁਦੇ, ਉਨ੍ਹਾਂ ਨੂੰ ਸਵੈ ਰੋਜ਼ਗਾਰ ਸਕੀਮਾਂ ਤਹਿਤ ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।ਮੀਟਿੰਗ ਵਿਚ ਜਿਲ੍ਹਾ ਰੋਜਗਾਰ ਅਫਸਰ ਗੁਰਮੇਲ ਸਿੰਘ ਪਲੇਸਮੈਂਟ ਅਫਸਰ ਤੇ ਰਕੇਸ਼ ਕੁਮਾਰ ਆਦਿ ਹਾਜ਼ਰ ਸਨ।
Check Also
ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ
ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …
Punjab Post Daily Online Newspaper & Print Media