Tuesday, September 15, 2026

ਪੰਜ ਮੰਦਰ ਦੀਆਂ ਦੁਕਾਨਾਂ ਦੀ ਬੋਲੀ 19 ਮਾਰਚ ਨੂੰ

ਕਪੂਰਥਲਾ, 4 ਮਾਰਚ (ਪੰਜਾਬ ਪੋਸਟ ਬਿਊਰੋ) – ਸਾਲ 2021-2022-2023 (3 ਸਾਲਾਂ ਲਈ) ਪੰਜ ਮੰਦਰ ਦੀਆਂ ਦੁਕਾਨਾਂ ਨੰਬਰ 1 ਤੋਂ 6 ਦੀ ਬੋਲੀ ਮਿਤੀ 19-03-2021 ਨੂੰ ਸਹਾਇਕ ਕਮਿਸ਼ਨਰ (ਜ) ਕਪੂਰਥਲਾ ਦੇ ਦਫਤਰ ਵਿੱਚ ਰੱਖੀ ਗਈ ਹੈ।ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜੋ ਵੀ ਚਾਹਵਾਨ ਵਿਅਕਤੀ ਬੋਲੀ ਦੇਣਾ ਚਾਹੁੰਦਾ ਹੋਵੇ, ਉਹ ਸ਼ਰਤਾਂ ਮੁਤਾਬਕ ਸਕਿਉਰਟੀ ਫੀਸ ਵਜੋ 10000/-ਰੁਪਏ ਜਮਾਂ ਕਰਵਾਏਗਾ।ਬੋਲੀ ਹੋਣ ਤੋਂ ਬਾਅਦ ਜਿਸ ਵੀ ਵਿਅਕਤੀ ਦੇ ਨਾਮ ਤੇ ਬੋਲੀ ਟੁੱਟਦੀ ਹੈ, ਉਹ ਵਿਅਕਤੀ ਬੋਲੀ ਦੀ ਕੁੱਲ ਰਕਮ ਦਾ ਚੌਥਾ ਹਿੱਸਾ 7 ਦਿਨਾਂ ਦੇ ਅੰਦਰ-ਅੰਦਰ ਜਮਾਂ ਕਰਵਾਏਗਾ।ਜੇਕਰ ਇਹ ਰਕਮ ਇਕ ਹਫਤੇ ਦੇ ਅੰਦਰ-ਅੰਦਰ ਜਮਾਂ ਨਹੀਂ ਹੁੰਦੀ ਤਾਂ ਸਕਿਉਰਟੀ ਫੀਸ ਜ਼ਬਤ ਕਰ ਲਈ ਜਾਵੇਗੀ ਅਤੇ ਬੋਲੀ ਕੈਂਸਲ ਕਰ ਦਿੱਤੀ ਜਾਵੇਗੀ।ਬੋਲੀ ਸਬੰਧੀ ਸ਼ਰਤਾਂ ਦਫਤਰੀ ਕੰਮ ਵਾਲੇ ਦਿਨ ਵੇਖੀਆਂ ਜਾ ਸਕਦੀਆਂ ਹਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …