Sunday, April 26, 2026

ਉਸਾਰੀ ਕਿਰਤੀਆਂ ਨੂੰ ਜਾਤ-ਪਾਤ ਤੋਂ ਉਪਰ ਉਠ ਕੇ ਦਿੱਤੇ ਜਾ ਰਹੇ ਹਨ ਕਰੋੜਾਂ ਦੇ ਲਾਭ – ਸ਼ਰਮਾ

ਉਸਾਰੀ ਕਿਰਤੀਆਂ ਨੂੰ 60 ਸਾਲ ਦੀ ਉਮਰ ਹੋਣ ‘ਤੇ 2 ਹਜ਼ਾਰ ਮਹੀਨਾ ਦਿੱਤੀ ਜਾਂਦੀ ਹੈ ਪੈਨਸ਼ਨ

ਧੂਰੀ, 6 ਮਾਰਚ (ਪ੍ਰਵੀਨ ਗਰਗ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿੱਚ ਰਜਿ. 3 ਲੱਖ ਦੇ ਕਰੀਬ ਉਸਾਰੀ ਕਿਰਤੀਆਂ ਨੂੰ ਜਾਤ-ਪਾਤ ਤੋਂ ਉਪਰ ੳੁੱਠ ਕੇ ਕਰੋੜਾਂ ਰੁਪਏ ਦੀਆਂ ਭਲਾਈ ਸਕੀਮਾਂ ਦੇ ਲਾਭ ਦਿੱਤੇ ਜਾ ਰਹੇ ਹਨ।ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਹੀ ਸੂਬੇ ਦਾ ਇੱਕ ਅਜਿਹਾ ਬੋਰਡ ਹੈ ਜਿਹੜਾ ਊਸਾਰੀ ਕਿਰਤੀਆਂ ਨੂੰ ਜਾਤ-ਪਾਤ ਦੇ ਭੇਦ-ਭਾਵ ਤੋਂ ਬਿਨਾਂ ਰਜਿਸਟਰ ਕਰਦਾ ਹੈ ਅਤੇ ਇਸ ਵਿੱਚ ਉਸਾਰੀ ਦੇ ਕੰਮ ਨਾਲ ਸਬੰਧਤ ਪਲੰਬਰ, ਇਲੈਕਟ੍ਰੀਸ਼ਨ, ਤਰਖਾਣ, ਪੇਂਟਰ, ਬਾਰ ਵੈਂਡਰ, ਮਜ਼ਦੂਰ, ਮਿਸਤਰੀ ਆਦਿ ਇਸ ਦੇ ਮੈਂਬਰ ਬਣ ਕੇ ਲਾਭ ਲੈ ਸਕਦੇ ਹਨ।
                      ਧੂਰੀ ਵਿਖੇ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਅਤੇ ਕੰਸਟ੍ਰਕਸ਼ਨ ਵਰਕਰਜ਼ ਯੂਨੀਅਨ ਪੰਜਾਬ ਦੇ ਚੇਅਰਮੈਨ ਸੁਸ਼ੀਲ ਸ਼ਰਮਾ ਐਡਵੋਕੇਟ ਨੇ ਮਜ਼ਦੂਰਾਂ ਨੂੰ ਜਾਗਰੂਕ ਕਰਦਿਆਂ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਉਨਾ ਦੱਸਿਆ ਕਿ ਬੋਰਡ ਪਾਸ ਉਸਾਰੀ ਕਿਰਤੀਆਂ ਨੂੰ ਲਾਭ ਦੇਣ ਲਈ 1200 ਕਰੋੜ ਤੋਂ ਵੱਧ ਰਕਮ ਦਾ ਫੰਡ ਜਮਾਂ੍ਹ ਪਿਆ ਹੈ।ਬਾਲੜੀ ਸਕੀਮ ਤਹਿਤ ਉਸਾਰੀ ਕਿਰਤੀ ਦੇ ਘਰ ਲੜਕੀ ਪੈਦਾ ਹੋਣ ‘ਤੇ 51 ਹਜ਼ਾਰ ਰੁਪਏ ਦੀ ਐਫ.ਡੀ.ਆਰ ਅਤੇ ਜੇਕਰ ਬੱਚੀ ਨੂੰ ਜਨਮ ਦੇਣ ਵਾਲੀ ਔਰਤ ਖੁਦ ਲਾਭਪਾਤਰੀ ਹੈ ਤਾਂ ਉਸ ਨੂੰ 20 ਹਜ਼ਾਰ ਵੱਖਰਾ ਦਿੱਤਾ ਜਾਂਦਾ ਹੈ।ਇਸੇ ਤਰਾਂ੍ਹ ਉਸਾਰੀ ਕਿਰਤੀ ਦੀ ਹਾਦਸੇ ਵਿੱਚ ਮੌਤ ਹੋ ਜਾਣ ‘ਤੇ 4 ਲੱਖ ਰੁਪਏ ਦੀ ਮਦਦ, ਦਾਹ-ਸਸਕਾਰ ਲਈ 20 ਹਜ਼ਾਰ ਰੁਪਏ ਵੱਖਰੇ ਹੈ ਅਤੇ ਮ੍ਰਿਤਕ ਦੀ ਵਿਧਵਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਲਈ ਵਜੀਫਾ 35 ਹਜ਼ਾਰ, ਲੜਕੀਆਂ ਲਈ ਵਜੀਫਾ 40 ਹਜ਼ਾਰ, ਪੋਸਟ ਗ੍ਰੈਜੂਏਟ ਡਿਗਰੀ ਕੋਰਸ ਕਰਨ ਵਾਲੇ ਲੜਕਿਆਂ ਦੇ ਹੋਸਟਲ ਦਾ ਵਜੀਫਾ 50 ਹਜ਼ਾਰ, ਲੜਕੀਆਂ ਦਾ ਵਜੀਫਾ 55 ਹਜ਼ਾਰ, ਕਿਰਤੀ ਕਾਮਿਆਂ ਦੀਆਂ ਧੀਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ 51 ਹਜ਼ਾਰ ਦਿੱਤੀ ਜਾਂਦੀ ਹੈ।ਹਾਦਸੇ ਵਿੱਚ ਕਿਰਤੀ ਦੀ ਮੌਤ ਹੋ ਜਾਣ ‘ਤੇ ਬੋਰਡ ਪਾਸ ਰਜਿਸਟਰਡ ਅਤੇ ਅਣ-ਰਜਿਸਟਰਡ ਕਾਮਿਆਂ ਨੂੰ ਵੀ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ, ਬਸ਼ਰਤੇ ਕਿ ਅਣ-ਰਜਿਸਟਰਡ ਕਿਰਤੀ ਬੋਰਡ ਪਾਸ ਰਜਿਸਟਰਡ ਹੋਣ ਦੇ ਯੋਗ ਹੋਵੇ।ਉਹਨਾਂ ਦੱਸਿਆ ਕਿ 10 ਸਾਲ ਪੁਰਾਣੇ ਲਾਭਪਾਤਰੀ ਨੂੰ 60 ਸਾਲ ਦੀ ਉਮਰ ਪੂਰੀ ਹੋ ਜਾਣ ‘ਤੇ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਪੈਨਸ਼ਨ ਵੀ ਲਗਾਈ ਜਾਂਦੀ ਹੈ।
                     ਇਸ ਤੋਂ ਇਲਾਵਾ ਹੋਰ ਅਨੇਕਾਂ ਨਵੇਂ ਫੈਸਲੇ ਉਸਾਰੀ ਕਿਰਤੀਆਂ ਦੇ ਹੱਕ ਵਿੱਚ ਲੈ ਕੇ ਕੈਪਟਨ ਸਰਕਾਰ ਨੇ ਮਜਦੂਰ ਪੱਖੀ ਹੋਣ ਦਾ ਸਬੂਤ ਦਿੱਤਾ ਹੈ।ਇਸ ਮੌਕੇ ਕੌਂਸਲਰ ਅਸ਼ਵਨੀ ਕੁਮਾਰ ਮਿੱਠੂ ਵੀ ਹਾਜ਼ਰ ਸਨ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …