Tuesday, April 28, 2026

400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 5ਵੀਂ ਪੇਟਿੰਗ ਪ੍ਰਤੀਯੋਗਤਾ ‘ਚ ਮਾਲ ਰੋਡ ਸਕੂਲ ਦਾ ਪ੍ਰਦਰਸ਼ਨ ਸ਼ਾਨਦਾਰ

ਪ੍ਰਿੰਸੀਪਲ ਮਨਦੀਪ ਕੌਰ ਨੇ ਜੇਤੂ ਵਿਦਿਆਰਥਣਾਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਉਲੀਕੇ ਗਏ ਸਮਾਗਮਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਅਤੇ ਸਕੱਤਰ ਸਕੂਲ ਸਿੱਖਿਆ ਪੰਜਾਬ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਵਿਦਿਅਕ ਮੁਕਾਬਲਿਆਂ ਰਾਹੀਂ ਗੁਰੂ ਸਹਿਬਾਨ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
                    ਇਸੇ ਲੜੀ ਤਹਿਤ ਸਿੱਖਿਆ ਵਿਭਾਗ ਪੰਜਾਬ ਦੇ ਨਿਰਦੇਸ਼ਾਂ ਹੇਠ ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਪ੍ਰਿੰਸੀਪਲ ਮਨਦੀਪ ਕੌਰ ਤੇ ਜ਼ਿਲ਼੍ਹਾ ਨੋੋਡਲ ਅਫਸਰ ਮੈਡਮ ਆਦਰਸ਼ ਸ਼ਰਮਾ ਦੀ ਸਾਂਝੀ ਅਗਵਾਈ ਹੇਠ ਜੋਨ ਪੱਧਰੀ ਪੇਟਿੰਗ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵਲੋਂ ਹਿੱਸਾ ਲੈਂਦਿਆਂ ਆਪਣੀ ਕਲਾ ਦਾ ਲੋਹਾ ਮੰਨਵਾਇਆ।
                  ਮੈਡਮ ਆਦਰਸ਼ ਸ਼ਰਮਾ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ, ਸ਼ਹਾਦਤ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਆਧਾਰਿਤ ਪੇਟਿੰਗ ਪ੍ਰਤੀਯੋਗਤਾ ਦੌਰਾਨ ਵੱਖ ਵੱਖ ਸਕੂਲਾਂ ਦੇ 38 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ।ਅੱਜ ਦੀ ਪ੍ਰਤੀਯੋਗਤਾ ਲਈ ਆਪਣਾ ਫੈਸਲਾ ਸੁਣਾਉਂਦਿਆਂ ਸਟੇਟ ਅਵਾਰਡੀ ਮੈਡਮ ਮਨਦੀਪ ਕੌਰ ਬੱਲ ਮਾਲ ਰੋਡ, ਪ੍ਰਤਿਭਾ ਮਿਸ਼ਰ, ਭੁਪਿੰਦਰ ਕੌਰ ਐਸ.ਐਸ.ਟੀ ਮੈਡਮ ਬਿਮਲਾ, ਪਲਵਿੰਦਰ ਕੌਰ ਤੇ ਆਧਾਰਿਤ ਜਜਮੈਂਟ ਟੀਮ ਵਲੋਂ ਸੀਨੀਅਰ ਵਰਗ ਵਿਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਦੀ ਵਿਦਿਆਰਥਣ ਜਸਪਿੰਦਰ ਕੌਰ ਨੂੰ ਪਹਿਲਾ, ਨਵਨੀਤ ਕੌਰ ਨੂੰ ਦੂਸਰਾ ਅਤੇ ਸਾਹਿਬਾ ਨੂੰ ਤੀਸਰਾ ਸਥਾਨ ਦਿੱਤਾ ਗਿਆ ਜਦਕਿ ਮਿਡਲ ਵਰਗ ਵਿਚੋਂ ਅਨਮੋਲਦੀਪ ਕੌਰ ਮਾਲ ਰੋਡ ਸਕੂਲ ਨੇ ਪਹਿਲਾ, ਮਾਨਸੀ ਨੇ ਦੂਸਰਾ ਅਤੇ ਦਿਲਪ੍ਰੀਤ ਕੌਰ ਨੇ ਤੀਸਰਾ ਸਥਾਨ ਹਾਸਲ ਕੀਤਾ।
                               ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮਨਦੀਪ ਕੌਰ ਮਾਲ ਰੋਡ, ਜ਼ਿਲ੍ਹਾ ਨੋਡਲ ਅਫਸਰ ਮੈਡਮ ਆਦਰਸ਼ ਸ਼ਰਮਾ, ਮਨਦੀਪ ਕੌਰ ਬੱਲ, ਮੈਡਮ ਸਾਰਿਕਾ, ਕੁਲਬੀਰ ਕੌਰ, ਰਾਜਵਿੰਦਰ ਸਿੰਘ ਲੁੱਧੜ, ਬਲਵਿੰਦਰ ਕੌਰ ਡੀ.ਪੀ.ਈ, ਅਮਰਜੀਤ ਸਿੰਘ ਡੀ.ਪੀ.ਈ, ਪਰਮਿੰਦਰ ਸਿੰਘ ਸਰਪੰਚ, ਦਵਿੰਦਰ ਮੰਗੋਤਰਾ, ਰਾਜਦੀਪ ਸਿੰਘ ਸਟੈਨੋ ਵਲੋਂ ਸਾਂਝੇ ਤੌਰ ‘ਤੇ ਸਨਮਾਨਿਤ ਕੀਤਾ ਗਿਆ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …