ਨਵੀਂ ਦਿੱਲੀ, 10 ਮਾਰਚ (ਪੰਜਾਬ ਪੋਸਟ ਬਿਊਰੋ) – ਜਾਗੋ ਪਾਰਟੀ ਨੇ ਅੱਜ ਮਾਡਲ ਟਾਊਨ ਵਾਰਡ ਤੋਂ ਜਸਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ।
ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਆਪਣੇ ਸਾਥੀਆਂ ਸਣੇ ਜਾਗੋ `ਚ ਸ਼ਾਮਲ ਹੋਏ ਜਸਵਿੰਦਰ ਸਿੰਘ ਨੂੰ ਸਿਰੋਪਾਉ ਦੇ ਕੇ ਪਾਰਟੀ `ਚ ‘ਜੀ ਆਇਆ’ ਕਿਹਾ। ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਜਸਵਿੰਦਰ ਸਿੰਘ ਦਿੱਲੀ ਘੱਟਗਿਣਤੀ ਕਮਿਸ਼ਨ ਦੇ ਨੋਡਲ ਅਫਸਰ, ਗੁਰਦੁਆਰਾ ਸਿੰਘ ਸਭਾ ਅਸ਼ੋਕ ਵਿਹਾਰ ਫੇਜ਼-2 ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ, ਹਰਸਖਾ ਪੰਜਾਬੀ ਸੁਸਾਇਟੀ ਦੇ ਕਨਵੀਨਰ ਅਤੇ ਅਸ਼ੋਕ ਵਿਹਾਰ ਫੇਜ਼-2 ਏ ਬਲਾਕ ਦੇ ਸਰਪ੍ਰਸਤ ਹਨ।ਜੀ.ਕੇ ਨੇ ਸਾਬਕਾ ਦਿੱਲੀ ਕਮੇਟੀ ਮੈਂਬਰ ਮਨਜੀਤ ਸਿੰਘ ਰੇਖੀ ਨੂੰ ਉ਼ਤਰੀ ਦਿੱਲੀ ਦੀਆਂ ਸਮੂਹ ਸੀਟਾਂ ਦਾ ਇੰਚਾਰਜ਼ ਐਲਾਨਦਿਆਂ ਜਸਵਿੰਦਰ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਉਣ ਦੇ ਪਿੱਛੇ ਇਲਾਕੇ ਦੀਆਂ ਪ੍ਰਤੀਨਿਧ ਸੰਸਥਾਵਾਂ ਵੱਲੋਂ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿੱਤਾ।
ਜੀ.ਕੇ ਨੇ ਦਾਅਵਾ ਕੀਤਾ ਕਿ ਚੋਣਾਂ ਜਿੱਤਣ ਲਈ ਜਾਗੋ ਪਾਰਟੀ ਵਲੋਂ ਨੋਟ ਅਤੇ ਸ਼ਰਾਬ ਨਾ ਵੰਡਣ ਦੇ ਕੀਤੇ ਐਲਾਨ ਨੇ ਪੰਥਕ ਹਲਕਿਆਂ `ਚ ਜਾਗੋ ਪਾਰਟੀ ਦੇ ਪੰਥਕ ਏਜੰਡੇ ਦੀ ਚਰਚਾ ਛੇੜ ਦਿੱਤੀ ਹੈ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media