ਸਮਰਾਲਾ, 10 ਮਾਰਚ (ਇੰਦਰਜੀਤ ਸਿੰਘ ਕੰਗ) – ਇਥੋ ਨਜਦੀਕੀ ਪਿੰਡ ਨਾਨੋਵਾਲ ਕਲਾਂ ਵਿਖੇ ਵਰਿੰਦਰ ਸਿੰਘ ਯੂ.ਐਸ.ਏ, ਗੁਰਮੁੱਖ ਸਿੰਘ ਯੂ.ਐਸ.ਏ ਅਤੇ ਸਮਹ
ਨਗਰ ਨਿਵਾਸੀਆਂ ਵਲੋਂ ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ ਸਮਰਾਲਾ ਅਤੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਨਾਨੋਵਾਲ ਕਲਾਂ ਦੇ ਸਰਕਾਰੀ ਹਸਪਤਾਲ ਵਿਖੇ ਅੱਖਾਂ ਦਾ ਮੁਫਤ ਕੈਂਪ ਲਗਾਇਆ ਗਿਆ।ਵਰਿੰਦਰ ਸਿੰਘ ਸੋਹੀ ਯੂ.ਐਸ.ਏ, ਫਰੈਂਡਜ਼ ਫਾਊਂਡੇਸ਼ਨ ਦੇ ਪ੍ਰਧਾਨ ਪਰਵਿੰਦਰ ਸਿੰਘ ਬੱਲੀ ਅਤੇ ਹਰਬੰਸ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਡਾ. ਹਰਭਜਨ ਰਾਮ ਐਸ.ਐਮ.ਓ ਖਮਾਣੋਂ ਨੇ ਕੀਤਾ।
ਕੈਂਪ ਵਿੱਚ 550 ਵਿਅਕਤੀਆਂ ਦੀ ਜਾਂਚ ਉਪਰੰਤ ਜ਼ਰੂਰਤਮੰਦ ਅਤੇ ਗਰੀਬ ਮਰੀਜ਼ਾਂ ਨੂੰ ਦਵਾਈਆਂ ਦਿੱਤੀਆਂ ਗਈਆਂ ਅਤੇ 118 ਵਿਅਕਤੀਆਂ ਦੀ ਚੋਣ ਕੀਤੀ ਗਈ ਜਿਨ੍ਹਾਂ ਦੇ ਚਿੱਟੇ ਮੋਤੀਏ ਦੇ ਮੁਫਤ ਆਪਰੇਸ਼ਨ ਅਤੇ ਫ੍ਰੀ ਲੈਂਜ਼ ਪਾਏ ਜਾਣਗੇ।ਕਰੋਨਾ ਅਤੇ ਹੋਰ ਬਿਮਾਰੀਆਂ ਦੇ ਟੈਸਟ ਵੀ ਕੀਤੇ ਗਏ।
ਇਸ ਕੈਂਪ ਨੂੰ ਸਫਲਤਾ ਪੂਰਵਕ ਚਾੜਨ ਲਈ ਡਾ. ਸਾਹਿਦ ਕੁਮਾਰ, ਡਾ. ਗੁਪਿੰਦਰ ਸਿੰਘ, ਡਾ. ਅਮਰਜੀਤ ਸਿੰਘ, ਦੀਪਕ ਸ਼ਰਮਾ, ਚਰਨਜੀਤ ਕੌਰ, ਜੀਤ ਸਿੰਘ, ਲਲਿਤ ਕੁਮਾਰ, ਨਰਿੰਦਰ ਕੌਰ, ਨਿਰਮਲ ਕੌਰ, ਡਾ. ਪਰਮਿੰਦਰ ਕੌਰ, ਡਾ. ਸੁਰੇਸ਼, ਮਨਜੀਤ ਸਿੰਘ, ਕੁਸਮ, ਰਿਤੂ ਸ਼ਰਮਾ, ਅੰਜੂ ਬਾਲਾ, ਸੰਦੀਪ ਕੌਰ, ਗੁਰਜੰਟ ਸਿੰਘ, ਸੁਖਵੀਰ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਪੂਰਨ ਯੋਗਦਾਨ ਪਾਇਆ।ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ ਸਮਰਾਲਾ ਦੇ ਪ੍ਰਧਾਨ ਪਰਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਅਜਿਹੇ ਕੈਂਪਾਂ ਸਹਾਰੇ ਹੀ ਪਿੰਡਾਂ ਦੇ ਗਰੀਬ ਲੋਕ ਜੋ ਆਪਣਾ ਇਲਾਜ ਨਹੀਂ ਕਰਵਾ ਸਕਦੇ ਉਹ ਆਪਣਾ ਸਹੀ ਇਲਾਜ ਕਰਵਾ ਸਕਦੇ ਹਨ।ਸੰਸਥਾ ਦਾ ਵੀ ਮੁੱਖ ਉਦੇਸ਼ ਇਹੋ ਹੈ ਕਿ ਅਸੀਂ ਲੋੜਵੰਦਾਂ ਦੀ ਸਹੀ ਸਹਾਇਤਾ ਕਰ ਸਕੀਏ।
ਇਸ ਕੈਂਪ ਨੂੰ ਨੇਪਰੇ ਚਾੜਨ ਲਈ ਫਰੈਂਡਜ਼ ਫਾਊਂਡੇਸ਼ਨ ਐਨ.ਜੀ.ਓ ਸਮਰਾਲਾ ਅਤੇ ਸਮੂਹ ਨਗਰ ਨਿਵਾਸੀਆਂ ਨੇ ਆਪਣਾ ਯੋਗਦਾਨ ਪਾਇਆ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸੁਦਾਗਰ ਸਿੰਘ ਸੋਹੀ, ਗੁਰਨਾਮ ਸਿੰਘ, ਅਜਮੇਰ ਸਿੰਘ, ਛੋਟਾ ਸਿੰਘ, ਮੋਹਣ ਸਿੰਘ, ਸੋਹਣ ਸਿੰਘ ਨੰਬਰਦਾਰ, ਰਣਜੀਤ ਸਿੰਘ ਕਾਕਾ, ਬਲਜੀਤ ਸਿੰਘ ਬੱਗਾ, ਬਿੰਦਰ ਸਿੰਘ ਫੌਜੀ, ਮੰਗਤ ਸਿੰਘ ਮੁਨੀਮ, ਬਹਾਦਰ ਸਿੰਘ ਸੋਹੀ, ਬਿੱਲੂ ਬਹਿਲੋਲਪੁਰ, ਸਤਵਿੰਦਰ ਸਿੰਘ, ਸਰਪੰਚ ਹਰਿੰਦਰ ਸਿੰਘ ਸੋਹੀ, ਗੁਰਕਰਨ ਸਿੰਘ ਸੋਹੀ ਪ੍ਰਧਾਨ ਕੋਆਪਰੇਟਿਵ ਸੁਸਾਇਟੀ, ਬਲਜਿੰਦਰ ਸਿੰਘ ਪੰਚ, ਦਰਪਨ ਸ਼ਰਮਾ, ਰਾਜੀਵ ਵਰਮਾ, ਜਤਿੰਦਰ ਸਿੰਘ ਜੱਗੀ, ਇੰਦਰਜੀਤ ਸਿੰਘ, ਸਤਿੰਦਰਪਾਲ ਸਿੰਘ, ਭੁਪਿੰਦਰ ਸਿੰਘ, ਸਤਪਾਲ ਬੁੱੱਧੀਰਾਜਾ, ਦੀਪਕ ਮਰਵਾਹਾ, ਸੋਨੂੰ ਖੁੱੱਲਰ, ਸੰਜੀਵ ਸ਼ੁਕਲਾ, ਸਪਨ ਸ਼ਰਮਾ ਆਦਿ ਹਾਜਰ ਸਨ।ਸਮਾਜਿਕ ਦੂਰੀ ਦਾ ਪੂਰਨ ਧਿਆਨ ਰੱਖਿਆ ਗਿਆ।
Check Also
ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …
Punjab Post Daily Online Newspaper & Print Media