ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਞ ਹਲਕਾ ਉਤਰੀ ਦੀ ਵਾਰਡ ਨੰ: 14 ਦੇ ਇਲਾਕੇ ਅਮਨ ਐਵੀਨਿਊ ਵਿਖੇ ਸੀ.ਸੀ
ਫਲੋਰਿੰਗ ਅਤੇ ਇੰਟਰਲਾਕਿੰਗ ਟਾਇਲ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ।60 ਲੱਖ ਰੁਪਏ ਲਾਗਤ ਨਾਲ ਅਮਨ ਐਵੀਨਿਊ, ਕਬੀਰ ਨਗਰ, ਫਰੈਂਡਜ਼ ਐਵੀਨਿਊ, ਸ਼ਿਵ ਨਗਰ, ਪ੍ਰੇਮ ਨਗਰ ਦੇ ਨਾਲ ਲੱਗਦੇ ਇਲਾਕਿਆਂ ਦੇ ਸੀ.ਸੀ ਫਲੋਰਿੰਗ ਤੇ ਇੰਟਰਲਾਕਿੰਗ ਟਾਇਲ ਦੇ ਕੰਮ ਕਰਵਾਏ ਜਾਣਗੇ ਜਿਸ ਨਾਲ ਇਲਾਕਿਆਂ ਨਿਵਾਸੀਆਂ ਤੇ ਰਾਹਗੀਰਾਂ ਨੂੰ ਕਾਫੀ ਸਹੂਲਤ ਮਿਲੇਗੀ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਸ਼ਹਿਰ ਦੀਆਂ ਸਾਰੀਆਂ ਵਾਰਡਾਂ ਵਿਚ ਆਧੁਨਿਕ ਸਮਾਰਟ ਐਲ.ਈ.ਡੀ ਸਟਰੀਟ ਲਾਈਟਾਂ ਲੱਗ ਚੁੱਕੀਆਂ ਹਨ ਅਤੇ ਹਰ ਇਲਾਕੇ ’ਚ ਸੜਕਾਂ, ਦਰੁਸਤ ਸੀਵੇਰਜ਼ ਪ੍ਰਣਾਲੀ ਅਤੇ ਪੀਣ ਵਾਲੇ ਪਾਣੀ ਦਾ ਸੁਚਾਰੂ ਪ੍ਰਬੰਧ ਹੈ।
ਇਸ ਮੌਕੇ ਕੌਂਸਲਰ ਅਸ਼ਵਨੀ ਭਗਤ, ਰਿਤੇਸ਼ ਸ਼ਰਮਾ, ਸਿਮਰ ਰੰਧਾਵਾ, ਨਰਿੰਦਰ ਸੰਧੂ, ਪ੍ਰਿੰਸ ਕੁਮਾਰ, ਲਵਲੀ ਸ਼ਰਮਾ, ਐਸ.ਡੀ.ਓ ਐਸ.ਪੀ ਸਿੰਘ, ਜੇ.ਈ ਮੇਜਰ ਸਿੰਘ ਆਦਿ ਹਾਜ਼ਰ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media