‘ਅਪਾਰ ਸ਼ਕਤੀ’ ਅਤੇ ਕਵਿਤਾ ਉਚਾਰਨ ਦਾ ਆਯੋਜਨ
ਅੰਮ੍ਰਿਤਸਰ, 11 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਕਾਲਜ ਦੇ ਪੀ.ਜੀ ਡਿਪਾਰਟਮੈਂਟ ਆਫ
ਅਪਲਾਈਡ ਆਰਟ, ਪੀ.ਜੀ ਡਿਪਾਰਟਮੈਂਟ ਔਫ ਫਾਈਨ ਆਰਟਸ ਅਤੇ ਪੀ.ਜੀ ਡਿਪਾਰਟਮੈਂਟ ਆਫ ਡੀਜ਼ਾਈਨਿੰਗ ਵਲੋਂ ਚਿਤਰਕਲਾ ਪ੍ਰਦਰਸ਼ਨੀ ‘ਅਪਾਰਸ਼ਕਤੀ’ ਦਾ ਆਯੋਜਨ ਕੀਤਾ ਗਿਆ।ਇਸ ਪ੍ਰਦਰਸ਼ਨੀ ‘ਚ ਸੰਬੰਧਤ ਵਿਭਾਗਾਂ ਦੀਆਂ ਵਿਦਿਆਰਥਣਾਂ ਵਲੋਂ ਨਾਰੀ ਦੇ ਵੱਖ-ਵੱਖ ਰੂਪਾਂ ਨੂੰ ਪ੍ਰਦਰਸ਼ਿਤ ਕਰਦੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ।
ਮੁੱਖ ਮਹਿਮਾਨ ਵਜੋਂ ਹਰਤੇਜ ਹਸਪਤਾਲ ਦੇ ਡਾਇਰੈਕਟਰ ਐਂਡ ਚੀਫ ਕਨਸਲਟੈਂਟ ਡਾ. ਤਜਿੰਦਰ ਕੌਰ ਨਾਗਪਾਲ ਨੇ ਸ਼ਿਰਕਤ ਕੀਤੀ, ਜਿੰਨਾਂ ਨੇ ਪ੍ਰੋਗਰਾਮ ਦਾ ਸ਼ੁਭਆਰੰਭ ਸ਼ਮ੍ਹਾ ਰੌਸ਼ਨ ਕਰਕੇ ਕੀਤਾ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਅਤੇ ਸੁਦਰਸ਼ਨ ਕਪੂਰ ਪ੍ਰਧਾਨ ਸਥਾਨਕ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਦਾ ਨੰਨ੍ਹੇ ਪੌਧੇ ਦੇ ਕੇ ਸੁਆਗਤ ਕੀਤਾ ਗਿਆ।ਮਿਸਟਰ ਮੁਕੁਲ ਅਤੇ ਮਿ. ਗੌਰਵ ਗੁਪਤਾ, ਡਿਪਟੀ ਜਨਰਲ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਵਲੋਂ ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੂੰ ਸਨਮਾਨਿਤ ਕੀਤਾ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਾਰਿਆਂ ਨੂੰ ਸ਼ੁੱਭ ਕਾਮਨਾਵਾਂ ਦਿੰਦਿਆਂ ਹੋਇਆਂ ਕਿਹਾ ਕਿ ਨਾਰੀ ਸਮਾਜ ਦਾ ਧੁਰਾ ਹੈ।ਨਾਰੀ ਸਸ਼ਕਤੀਕਰਨ ਲਈ ਔਰਤਾਂ ਦਾ ਸਿੱਖਿਅਕ ਹੋਣਾ ਲਾਜ਼ਮੀ ਹੈ।ਸਿੱਖਿਆ ਨਾਲ ਹੀ ਔਰਤਾਂ ਵਿੱਚ ਆਤਮ ਵਿਸ਼ਵਾਸ ਵੱਧਦਾ ਹੈ ਤੇ ਆਰਥਿਕ ਆਤਮ-ਨਿਰਭਰਤਾ ਮਿਲਦੀ ਹੈ।
ਡਾ. ਤਜਿੰਦਰ ਕੌਰ ਨਾਗਪਾਲ ਨੇ ਸਾਰਿਆਂ ਨੂੰ ਮਹਿਲਾ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਨਾਰੀ ਦੀ ਆਤਮ ਨਿਰਭਰਤਾ ਦੇ ਨਾਲ-ਨਾਲ ਨਾਰੀ ਅਤੇ ਬੱਚਿਆਂ ਦੀ ਸੁਰੱਖਿਆ ਦੀ ਗੱਲ ਕੀਤੀ। ਉਹਨਾਂ ਕਿਹਾ ਕਿ ਰੋਜ਼ਾਨਾ ਹੋਣ ਵਾਲੇ ਨਾਰੀ ਸ਼ੋਸ਼ਣ ਦੇ ਸਮਾਚਾਰ ਦਿਲ ਨੂੰ ਦੁੱਖ ਪਹੁੰਚਾਉਂਦੇ ਹਨ।ਇਸ ਲਈ ਅੱਜ ਦੇ ਸਮੇਂ ਹਰ ਔਰਤ ਨੂੰ ਮਾਰਸ਼ਲ ਆਰਟ ਸਿੱਖਣਾ ਓਨਾ ਹੀ ਜ਼ਰੂਰੀ ਹੈ, ਜਿੰਨਾ ਕਿ ਉਸ ਦਾ ਆਤਮ-ਨਿਰਭਰ ਹੋਣਾ।
ਕਾਲਜ਼ ਦੀਆਂ ਵਿਦਿਆਰਥਣਾਂ ਪਾਹੁਲਪ੍ਰੀਤ ਕੌਰ, ਕ੍ਰਿਤੀਕਾ, ਖੁਸ਼ੀ ਕਪੂਰ, ਮੁਸਕਾਨ ਹਾਂਡਾ, ਰਿਤਿਕਾ, ਸਾਕਸ਼ੀ ਗੁਪਤਾ, ਸਮਰਿਧੀ ਕੁੰਦਰਾ, ਦੀਪਾਲੀ ਵਲੋਂ ਨਾਰੀ ਜੀਵਨ ‘ਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।ਸੁਦਰਸ਼ਨ ਕਪੂਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਸ਼ੈਲੀ ਜੱਗੀ (ਹਿੰਦੀ ਵਿਭਾਗ) ਨੇ ਮੰਚ ਸੰਚਾਲਨ ਕੀਤਾ।
ਇਸ ਪ੍ਰੋਗਰਾਮ ‘ਚ ਸੰਦੀਪ ਜੁਤਸ਼ੀ ਵਾਇਸ ਪ੍ਰਿੰਸੀਪਲ ਅਤੇ ਮੁਖੀ ਪੀ.ਜੀ ਡਿਪਾਰਟਮੈਂਟ ਆਫ ਅਪਲਾਇਡ ਆਰਟ, ਪ੍ਰੋ. ਪੂਨਮ ਕੋਹਲੀ ਮੁਖੀ ਇਕਨੌਮਿਕਸ ਵਿਭਾਗ, ਡਾ. ਸਿਮਰਦੀਪ, ਡੀਨ ਅਕਾਦਮਿਕ, ਪ੍ਰੋ. ਕਿਰਨ ਗੁਪਤਾ, ਡੀਨ ਐਡਮੀਸ਼ਨ, ਪ੍ਰੋ. ਸ਼ਿਫਾਲੀ ਜੌਹਰ, ਮੁੱਖੀ ਪੀ.ਜੀ ਡਿਪਾਰਟਮੈਂਟ ਔਫ ਫਾਈਨ ਆਰਟ), ਪ੍ਰੋ. ਮਨਦੀਪ ਸੋਖੀ, ਮੁੱਖੀ ਪੀ.ਜੀ ਡਿਪਾਰਟਮੈਂਟ ਔਫ ਡੀਜ਼ਾਈਨ, ਡਾ. ਰਾਣੀ ਮੁਖੀ ਪੰਜਾਬੀ ਵਿਭਾਗ, ਪ੍ਰੋ. ਪ੍ਰਿਯੰਕਾ ਬੱਸੀ ਮੁੱਖੀ ਜਰਨਲਿਜ਼ਮ ਅਤੇ ਮਾਸ ਕਮਿਊਨੀਕੇਸ਼ਨ ਵਿਭਾਗ ਆਦਿ ਮੌਜ਼ੂਦ ਸਨ।
Punjab Post Daily Online Newspaper & Print Media