Wednesday, July 1, 2026

ਮਹਾਂਸ਼ਿਵਰਾਤਰੀ ‘ਤੇ ਕੈਬਨਿਟ ਮੰਤਰੀ ਪੁੱਜੇ ਕੁਸ਼ਟ ਆਸ਼ਰਮ, ਸੌਂਪਿਆ 12.5 ਲੱਖ ਰੁਪਏ ਦਾ ਚੈਕ

ਵੱਖ-ਵੱਖ ਥਾਵਾਂ ‘ਤੇ ਕਰਵਾਈ ਲੰਗਰ ਦੀ ਸ਼ੁਰੂਆਤ

ਅੰਮ੍ਰਿਤਸਰ, 12 ਮਾਰਚ (ਸੁਖਬੀਰ ਸਿੰਘ) – ਮਹਾਂਸ਼ਿਵਰਾਤਰੀ ਮੌਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਸ਼ਹਿਰਵਾਸੀਆਂ ਨੂੰ ਮਹਾਂਸ਼ਿਵਰਾਤਰੀ ਦੀ ਵਧਾਈ ਦਿੱਤੀ ਅਤੇ ਵੱਖ-ਵੱਖ ਥਾਵਾਂ ‘ਤੇ ਲਗਾਏ ਗਏ ਲੰਗਰਾਂ ਦੀ ਸ਼ੁਰੂਆਤ ਕੀਤੀ।ਸੋਨੀ ਸਭ ਤੋਂ ਪਹਿਲਾਂ ਕੁਸ਼ਟ ਆਸ਼ਰਮ ਝਬਾਲ ਰੋਡ ਵਿਖੇ ਗਏ ਜਿਥੇ ਉਨਾਂ ਨੇ ਮੰਦਰ ‘ਚ ਮੱਥਾ ਟੇਕਿਆ ਅਤੇ ਕੁਸ਼ਟ ਆਸ਼ਰਮ ਦੀ ਬਿਲਡਿੰਗ ਲਈ 12.5 ਲੱਖ ਰੁਪਏ ਦਾ ਚੈਕ ਵੀ ਭੇਟ ਕੀਤਾ।
                    ਸੋਨੀ ਨੇ ਕਿਹਾ ਕਿ ਉਨਾਂ ਵਲੋਂ ਪਹਿਲਾਂ ਵੀ ਕੁਸ਼ਟ ਆਸ਼ਰਮ ਨੂੰ ਗਰਾਂਟਾਂ ਦਿੱਤੀਆਂ ਗਈਆਂ ਹਨ ਅਤੇ ਕੁਸ਼ਟ ਆਸ਼ਰਮ ਦੀ ਇਮਾਰਤ ਦਾ ਸੁੰਦਰੀਕਰਨ ਕਰਵਾਇਆ ਗਿਆ ਹੈ।ਸੋਨੀ ਪੰਚ ਰਤਨ ਮੰਦਰ ਛੇਹਰਟਾ ਵਿਖੇ ਪੁੱਜੇ ਅਤੇ ਮੱਥਾ ਟੇਕਿਆ ਅਤੇ ਰਾਜੂ ਕਿੰਗ ਦੇ ਸਹਿਯੋਗ ਨਾਲ ਕੇਕ ਕੱਟ ਕੇ ਲੰਗਰ ਦੀ ਸ਼ੁਰਆਤ ਵੀ ਕਰਵਾਈ।ਸੋਨੀ ਵਲੋਂ ਮੰਦਰ ਕਮੇਟੀ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ।ਪੰਚ ਰਤਨ ਮੰਦਰ ਕਮੇਟੀ ਦੇ ਸਹਿਯੋਗ ਨਾਲ ਆਈਆਂ ਹੋਈਆਂ ਸੰਗਤਾਂ ਨੂੰ ਡਿਨਰ ਸੈਟ ਵੀ ਵੰਡੇ ਗਏ।ਇਸ ਉਪਰੰਤ ਸੋਨੀ ਕਿਸ਼ਨ ਕੋਟ ਇਸਲਾਮਾਬਾਦ ਸਥਿਤ ਮਾਂ ਜਵਾਲਾ ਧਰਮਸ਼ਾਲਾ ਵਿਖੇ ਪੁੱਜੇ ਅਤੇ ਧਰਮਸ਼ਾਲਾ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
                    ਸੋਨੀ ਵਲੋਂ ਸ਼ਿਵਨਗਰ ਕਲੋਨੀ ਪ੍ਰੇਮ ਸਭਾ ਸੁਸਾਇਟੀ ਵਿਖੇ ਵੀ ਮਹਾਂਸ਼ਿਵਰਾਤਰੀ ਦੇ ਮੌਕੇ ਲੱਗਣ ਵਾਲੇ ਲੰਗਰ ਦੀ ਸ਼ੁਰੂਆਤ ਕਰਵਾਈ ਗਈ ਅਤੇ ਸਭਾ ਨੂੰ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ।ਸੋਨੀ ਨੇ ਕਿਹਾ ਕਿ ਸਾਨੂੰ ਸਭ ਨੂੰ ਮਿਲ ਕੇ ਧਾਰਮਿਕ ਆਯੋਜਨ ਕਰਨੇ ਚਾਹੀਦੇ ਹਨ।
                     ਚੇਅਰਮੈਨ ਮਹੇਸ਼ ਖੰਨਾ, ਕੌਂਸਲਰ ਵਿਕਾਸ ਸੋਨੀ, ਕੌਂਸਲਰ ਤਾਹਿਰ ਸ਼ਾਹ, ਕੌਂਸਲਰ ਸੁਰਿੰਦਰ ਛਿੰਦਾ, ਪਰਮਜੀਤ ਸਿੰਘ ਚੋਪੜਾ, ਸਰਬਜੀਤ ਸਿੰਘ ਲਾਟੀ, ਗੁਰਨਾਮ ਸਿੰਘ ਗਾਮਾ, ਸੁਰਿੰਦਰ ਸਿੰਘ ਛਿੰਦਾ, ਰਮਨ ਬਾਬਾ, ਰਾਮਪਾਲ, ਬਬਲੂ ਸਿੰਘ, ਤਾਨਿਸ਼ ਤਲਵਾਰ, ਗੁਰਪ੍ਰਤਾਪ ਸਿੰਘ ਬੁੱਗਾ, ਪ੍ਰਸ਼ੋਤਮ ਕੁਮਾਰ, ਰਵੀ ਕਾਂਤ, ਸੰਦੀਪ ਮਹਾਜਨ, ਏ.ਸੀ.ਪੀ ਪਰਵੇਸ਼ ਚੋਪੜਾ ਸਮੇਤ ਵੱਡੀ ਗਿਣਤੀ ‘ਚ ਸੰਗਤਾਂ ਹਾਜ਼ਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ

ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …