Sunday, July 26, 2026

ਅਨਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸਿਆਲਕਾ ਨੇ ਸਮਾਜਿਕ ਜਥੇਬੰਦੀਆਂ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 14 ਮਾਰਚ (ਸੁਖਬੀਰ ਸਿੰਘ) – ਪੰਜਾਬ ਰਾਜ ਅਨਸੂਚਿਤ ਜਾਤੀਆਂ ਕਮਿਸ਼ਨ ਨੇ ਦਲਿਤ ਸਮਾਜ ਸੇਵੀ ਜਥੇਬੰਦੀਆਂ ਵਲੋਂ ਤਿਆਰ ਕੀਤੇ ਗਏ ਗੈਰ ਸਿਆਸੀ ਸਾਂਝੇ ਮੁਹਾਜ਼ ਦੇ ਪ੍ਰਤੀਨਿਧਾਂ ਨਾਲ ਬਚਤ ਭਵਨ ਵਿਖੇ ਮੀਟਿੰਗ ਕੀਤੀ।
               ਜਥੇਬੰਦੀਆਂ ਦੇ ਆਗੂਆਂ ਨੇ ਕਮਿਸ਼ਨ ਨੂੰ ਪੇਸ਼ ਆ ਰਹੀਆਂ ਮੁਸਕਿਲਾਂ ਤੋਂ ਜਾਣੂ ਕਰਵਾਇਆ।ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਸਿਆਲਕਾ ਨੇ ਜਥੇਬੰਦੀਆਂ ਨੂੰ ਪ੍ਰਸਾਸ਼ਨਿਕ ਹਲਕਿਆਂ ‘ਚ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਜ਼ਿਲ੍ਹਾ ਪੱਧਰ ‘ਤੇ ਪੜਾਅ ਵਾਰ ਜਥੇਬੰਦੀਆਂ ਦੇ ਆਗੂਆਂ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਦੀਆਂ ਮੀਟਿੰਗਾਂ ਕਰਾਉਣ ਦਾ ਰਸਮੀ ਐਲਾਨ ਕੀਤਾ।
                     ਕਮਿਸ਼ਨ ਨੇ ਦਲਿਤ ਹਲਕਿਆਂ ‘ਚ ਵਿਚਰਦੇ ਆ ਰਹੇ ਕਿਸਾਨ ਮਜ਼ਦੂਰ ਸੰਘਰਸ਼ੀ ਯੋਧਿਆਂ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ 25 ਮਾਰਚ 2021 ਨੂੰ ਸ੍ਰੀ ਹਰਗੋਬਿੰਦਪੁਰ ਦੀ ਦਾਣਾ ਮੰਡੀ ਵਿਖੇ ਦਲਿਤ ਮਹਾਂ ਪੰਚਾਇਤ ਬਲਾ ਕੇ ਦਲਿਤ ਸਮਾਜ ਦੀ ‘ਧੀ’ ਨੋਦੀਪ ਕੌਰ ਤੇ ਚੋਧਰੀ ਰਾਕੇਸ਼ ਟਿਕੈਤ ਸਮੇਤ ਸੈਂਕੜੇ ਯੋਧਿਆਂ ਦਾ ਵਿਸ਼ੇਸ਼ ਸਨਮਾਨ ਕਰਨ ਦਾ ਐਲਾਨ ਕੀਤਾ।
                            ਇਸ ਮੌਕੇ ਕੌਮੀ ਘੱਟਗਿਣਤੀਆਂ ਲੋਕ ਭਲਾਈ ਸੰਸਥਾ ਦੇ ਸਤਨਾਮ ਸਿੰਘ ਗਿੱਲ, ਪੀ.ਏ ਗੁਰਪ੍ਰੀਤ ਸਿੰਘ ਖਾਲਸਾ, ਗੁਰੂ ਗਿਆਨ ਨਾਥ ਆਸ਼ਰਮ ਪੰਜਾਬ ਭਾਰਤ ਦੇ ਪ੍ਰਧਾਨ ਭੁਪਿੰਦਰ ਸਿੰਘ ਸੋਨੂੰ, ਫਾਈਟ ਫਾਰ ਰਾਈਟਸ ਦੇ ਮੁਖੀ ਰਜਿੰਦਰ ਸਿੰਘ, ਵਾਲਮੀਕ ਸੁਧਾਰ ਸਭਾ ਦੇ ਚੇਅਰਮੈਨ ਪੰਕਜ਼ ਨਾਥ ਸ਼ੇਰਗਿੱਲ, ਲਖਵਿੰਦਰ ਸਿੰਘ ਢਿੱਲੋਂ, ਅਵਤਾਰ ਸਿੰਘ ਘਰਿੰਡਾ ਤੇ ਲਖਬੀਰ ਸਿੰਘ ਮਿਹੋਕਾ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …