Wednesday, September 2, 2026

ਪੋਸ਼ਣ ਅਭਿਆਨ ਤਹਿਤ ਕੀਤਾ ਜਾਗਰੂਕ

ਮੁਫਤ ਵੰਡੀਆਂ ਸਬਜ਼ੀ ਦੇ ਬੀਜ਼ਾਂ ਦੀਆਂ ਮਿੰਨੀ ਕਿੱਟਾਂ

ਸੰਗਰੂਰ, 29 ਮਾਰਚ (ਜਗਸੀਰ ਲੌਂਗੋਵਾਲ ) – ਸਮੁੱਚੇ ਦੇਸ਼ ਵਿੱਚ ਚਲਾਏ ਜਾ ਰਹੇ ਪੋਸ਼ਣ ਅਭਿਆਨ ਦੀ ਲੜੀ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਜਿਲਾ ਪੱਧਰ ‘ਤੇ ਆਤਮਾ ਸਕੀਮ ਅਧੀਨ ਪੋਸ਼ਣ ਪਖਵਾੜਾ ਮਨਾਇਆ ਗਿਆ।ਜਿਸ ਦੌਰਾਨ ਸੰਗਰੂੂਰ ਵਿੱਚ ਚਲਾਏ ਜਾ ਰਹੇ ਆਂਗਣਵਾੜੀ ਸੈਂਟਰ ਤੇ ਪੋਸ਼ਣ ਵਾਟਿਕਾ ਲਗਾਈ ਗਈ।
                    ਮੁੱਖ ਖੇਤੀਬਾੜੀ ਅਫਸਰ ਜ਼ਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਦੌਰ ਵਿੱਚ ਸਹੀ ਖੁਰਾਕ ਅਤੇ ਆਲ਼ੇ ਦੁਆਲ਼ੇ ਦੀ ਸਾਫ਼਼ ਸਫ਼ਾਈ ਸਮੇਂ ਦੀ ਮੰਗ ਹੈ।ਉਨਾਂ ਕਿਹਾ ਕਿ ਅੱਜੋਕੇ ਦੌਰ ਵਿੱਚ ਜਿਥੇ ਸਬਜੀਆਂ ਅਤੇ ਹੋਰ ਖਾਧ ਪਦਾਰਥਾਂ `ਤੇ ਜ਼ਹਿਰੀਲੇ ਸਪਰੇਆਂ ਅਤੇ ਰਸਾਇਣਿਕ ਖਾਦਾਂ ਦਾ ਪ੍ਰਯੋਗ ਬਹੁਤ ਵਧ ਗਿਆ ਹੈ ਤਾਂ ਇਸ ਲਈ ਚਾਹੀਦਾ ਹੈ ਕਿ ਆਪਣੇ ਘਰ ਵਿੱਚ ਹੀ ਸਬਜ਼ੀਆਂ ਗਮਲਿਆਂ ਅਤੇ ਕਿਆਰੀਆਂ ਵਿੱਚ ਲਗਾ ਕੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਸ਼ੁੱਧ ਸਬਜ਼ੀਆਂ ਉਪਲਬਧ ਕਰਵਾਈਆਂ ਜਾਣ।ਇਸੇ ਮੰਤਵ ਅਧੀਨ ਵਿਭਾਗ ਵਲੋਂ ਕੈਂਪ ਵਿੱਚ ਮੌਜ਼ੂਦ ਔਰਤਾਂ ਅਤੇ ਬੱਚਿਆਂ ਨੂੰ ਸਬਜੀਆਂ ਦੇ ਬੀਜ਼ਾਂ ਦੀਆਂ 30 ਮਿੰਨੀ ਕਿੱਟਾਂ ਮੁਫ਼ਤ ਵੰਡੀਆਂ ਗਈਆਂ।
                      ਡਾਕਟਰ ਸਤਪਾਲ ਸਿੰਘ ਏ.ਐਮ.ਓ ਸੰਗਰੂਰ ਵਲੋਂ ਕੈਂਪ ਵਿੱਚ ਮੌਜ਼ੂਦ ਔਰਤਾਂ ਅਤੇ ਬੱਚਿਆਂ ਨੂੰ ਸਹੀ ਪੋਸ਼ਣ ਵਿਵਹਾਰ ਅਪਣਾਉਣ ਬਾਰੇ ਜਾਣਕਾਰੀ ਦਿੱਤੀ ਅਤੇ ਪੌਸ਼ਟਿਕ ਭੋਜਨ ਅਤੇ ਲੋੜੀਂਦੇ ਖੁਰਾਕੀ ਤੱਤਾਂ ਤੋਂ ਜਾਣੂ ਕਰਵਾਇਆ।ਇਸ ਉਪਰੰਤ ਡਾ: ਅਮਨਦੀਪ ਕੌਰ ਏ.ਡੀ.ਓ ਸੰਗਰੂਰ ਨੇ ਔਰਤਾਂ ਨੂੰ ਗਰਭ ਸਮੇਂ ਹੋਣ ਵਾਲੀ ਸਮੱਸਿਆਵਾਂ ਦੇ ਕਾਰਨਾਂ ਅਤੇ ਗਰਭਵਤੀ ਔਰਤਾਂ ਲਈ ਲੋੜੀਂਦੇ ਪੌਸ਼ਟਿਕ ਆਹਾਰ ਬਾਰੇ ਜਾਣੂੂ ਕਰਵਾਇਆ । ਉਨ੍ਹਾਂ ਹੱਥਾਂ ਨੂੰ ਵਾਰ ਵਾਰ ਧੋਣ ਅਤੇ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਬਾਰੇ ਪ੍ਰੇਰਿਤ ਵੀ ਕੀਤਾ।
                         ਇਸ ਮੌਕੇ ਆਂਗਣਵਾੜੀ ਸੈਂਟਰ ਦੀ ਸੰਚਾਲਕਾ ਸ਼੍ਰੀਮਤੀ ਮੀਨਾਕਸ਼ੀ ਨੇ ਵੀ ਬੱਚਿਆਂ ਨੂੰ ਸਰਕਾਰ ਵਲੋਂ ਚਲਾਏ ਜਾ ਰਹੇ ਪੋਸ਼ਣ ਅਭਿਆਨ ਦੇ ਮੁੱਖ ਉਦੇਸ਼ਾਂ ਬਾਰੇ ਦੱਸਿਆ ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …