ਪਠਾਨਕੋਟ, 3 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜੁਡੀਸ਼ੀਅਲ ਕੋਰਟ ਕੰਪਲੈਕਸ ਪਠਾਨਕੋਟ ਵਿਖੇ ਐਸ.ਐਮ.ਓ ਡਾ. ਰਾਕੇਸ਼ ਸਰਪਾਲ ਦੀ ਅਗਵਾਈ ਹੇਠ
ਮੈਡੀਕਲ ਸਟਾਫ ਸਿਵਲ ਹਸਪਤਾਲ ਰਾਹੀਂ ਕੋਵਿਡ-19 ਫੇਜ਼-1 ਵੈਕਸੀਨੇਸ਼ਨ ਕੈਂਪ ਦਾ ਆਯੋਜਨ ਕੀਤਾ ਗਿਆ।
ਕੰਵਲਜੀਤ ਸਿੰਘ ਬਾਜਵਾ ਮਾਨਯੋਗ ਜਿਲਾ ਅਤੇ ਸੈਸ਼ਨ ਜੱਜ ਪਠਾਨਕੋਟ, ਸ੍ਰੀ ਹੇਮ ਅਮ੍ਰਿਤ ਮਾਹੀ ਵਧੀਕ ਸਿਵਲ ਜੱਜ (ਸੀਨੀਅਰ ਡੀਵੀਜਨ) ਪਠਾਨਕੋਟ ਅਤੇ ਅਸ਼ੋਕ ਪਰਾਸ਼ਰ ਪ੍ਰਧਾਨ ਜਿਲਾ ਬਾਰ ਐਸੋਸੀਏਸ਼ਨ ਪਠਾਨਕੋਟ ਨੇ ਆਪਣੀ ਸਵੈ ਇੱਛਾ ਨਾਲ ਕੋਵਿਡ-19 ਫੇਜ਼-1 ਦਾ ਟੀਕਾਕਰਨ ਕਰਵਾਇਆ।ਸ੍ਰੀ ਪਰਿੰਦਰ ਸਿੰਘ ਸਿਵਲ ਜੱਜ (ਸੀਨੀਅਰ ਡੀਵੀਜਨ)-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ, ਸੁਭਾਸ਼ ਕੁਮਾਰ ਸੁਪਰਡੈਂਟ ਅਤੇ ਜੁਡੀਸ਼ੀਅਲ ਕੋਰਟ ਕੰਪਲੈਕਸ ਪਠਾਨਕੋਟ ਦੇ 66 ਕਰਮਚਾਰੀਆਂ ਨੇ ਵੀ ਆਪਣੀ ਸਵੈ ਇੱਛਾ ਨਾਲ ਕੋਵਿਡ-19 ਫੇਜ਼-1 ਦਾ ਟੀਕਾ ਲਗਵਾਇਆ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media