Saturday, September 26, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਆਫਲਾਈਨ ਮੋਡ ਰਾਹੀਂ ਪ੍ਰੀਖਿਆਵਾਂ 11 ਅਪ੍ਰੈਲ ਤੋਂ

ਅੰਮ੍ਰਿਤਸਰ, 7 ਅਪ੍ਰੈਲ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਵਿਚੋਂ ਅਸਲ ਡੇਟ-ਸ਼ੀਟਾਂ / ਨੋਟੀਫਿਕੇਸ਼ਨਾਂ ਅਨੁਸਾਰ ਮਿਤੀ 20-03-2021 ਤੋਂ ਮਿਤੀ 10-04-2021 ਤੱਕ ਦੀਆਂ ਸਾਰੀਆਂ (ਥਿਊਰੀ) ਪ੍ਰੀਖਿਆਵਾਂ ਮੁਲਤਵੀ ਕੀਤੀਆਂ ਗਈਆਂ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਡਾ. ਮਨੋਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ (ਸਿੱਖਿਆ-1 ਸ਼ਾਖਾ) ਵਲੋਂ ਜਾਰੀ ਪੱਤਰ ਨੰਬਰ File No. HED-EDU10UNIV/18/2021-3edu ਮਿਤੀ : 05-04-2021 ਦੀ ਰੋਸ਼ਨੀ ‘ਚ ਇਨ੍ਹਾਂ ਪ੍ਰੀਖਿਆਵਾਂ ਨੂੰ ਆਫਲਾਈਨ ਕਰਵਾਉਣ ਲਈ ਨਵੀਆਂ ਮਿਤੀਆਂ ਦਾ ਨੋਟੀਫਿਕੇਸ਼ਨ ਨੰਬਰ 15 ਮਿਤੀ 05-04-2021 ਨੂੰ ਸਮੂਹ ਵਿਭਾਗਾਂ/ ਕਾਲਜ਼ਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਅਨੁਸਾਰ ਪ੍ਰੀਖਿਆਵਾਂ ਮਿਤੀ 11 ਅਪ੍ਰੈਲ, 2021 (ਐਤਵਾਰ) ਤੋਂ ਆਰੰਭ ਹੋ ਰਹੀਆਂ ਹਨ।
                 ਸਮੂੰਹ ਸੰਬੰਧਤ ਪ੍ਰੀਖਿਆਰਥੀ ਨਵੀਂਆਂ ਮਿਤੀਆਂ ਦੀ ਜਾਣਕਾਰੀ ਲੈਣ ਲਈ ਕਾਲਜ ਦੇ ਪ੍ਰਿੰਸੀਪਲ ਜਾਂ ਮੁਖੀ, ਵਿਭਾਗ ਨਾਲ ਸੰਪਰਕ ਕਰਨ।ਇਹ ਸੂਚਨਾ ਯੂਨੀਵਰਸਿਟੀ ਦੀ ਵੈਬਸਾਈਟ www.gndu.ac.in <http://www.gndu.ac.in/>-Examination-datesheet-Notification ਤੇ ਵੀ ਉਪਲਬਧ ਹੋਵੇਗੀ।ਪ੍ਰੀਖਿਆ ਦਾ ਸਮਾਂ ਅਤੇ ਕੇਂਦਰ ਪਹਿਲਾਂ ਵਾਲੇ ਹੀ ਰਹਿਣਗੇ।ਸਮੂੰਹ ਸੰਬੰਧਤਾਂ ਨੂੰ ਇਹ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਪੰਜਾਬ ਸਰਕਾਰ ਵਲੋਂ ਕੋਵਿਡ-19 ਸੰਬਧੀ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਦੀ ਪਾਲਨਾ ਯਕੀਨੀ ਬਣਾਈ ਜਾਵੇ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …