Wednesday, March 25, 2026

ਸਮੁੱਚੇ ਪੰਜਾਬ ਵਿੱਚ ਅਰਾਜਕਤਾ ਤੇ ਅਸਿਥਰਤਾ ਵਾਲਾ ਮਾਹੌਲ – ਡਾ. ਵੇਰਕਾ

ਲੁੱਟ ਦੀ ਅਸਫਲ ਕੋਸ਼ਿਸ਼ ਦਾ ਸ਼ਿਖਾਰ ਬਣੇ ਡਾ. ਅਰੋੜਾ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 10 ਅਪ੍ਰੈਲ (ਸੰਧੂ) – ਬੀਤੇ ਦਿਨੀ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਦੇ ਵੱਲੋਂ ਨਿਸ਼ਾਨਾ ਬਣਾਏ ਗਏ ਜੀ.ਟੀ ਰੋਡ ਛੇਹਰਟਾ ਸਥਿਤ ਅਰੌੜਾ ਹਸਪਤਾਲ ਦੇ ਐਮ.ਡੀ ਅਤੇ ਡਾਈਬਟੀਜ਼ ਮਾਹਿਰ ਡਾ. ਰਾਕੇਸ਼ ਅਰੋੜਾ ਦੇ ਪਰਿਵਾਰਿਕ ਮੈਂਬਰਾਂ ਦੀ ਖਬਰਸਾਰ ਲੈਣ ਲਈ ਹੱਲਕਾ ਪੱਛਮੀ ਤੋਂ ਸ਼ੋ੍ਰਮਣੀ ਅਕਾਲੀ ਦਲ (ਬ) ਦੇ ਸੰਭਾਵੀ ਉਮੀਦਵਾਰ ਤੇ ਸਾਬਕਾ ਐਮ.ਐਲ.ਏ ਡਾ. ਦਲਬੀਰ ਸਿੰਘ ਵੇਰਕਾ ਅਰੋੜਾ ਹਸਪਤਾਲ ਪੁੱਜੇ।ਉਨ੍ਹਾਂ ਨੇ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਦੀ ਇਸ ਲੁੱਟ ਦੀ ਯੋਜਨਾ ਨੂੰ ਨਾਕਾਮ ਕਰਨ ਵਾਲੇ ਕਰਮਚਾਰੀਆਂ ਦੀ ਪ੍ਰਸ਼ੰਸ਼ਾ ਕੀਤੀ ਤੇ ਹੱਲਾਸ਼ੇਰੀ ਦਿੰਦਿਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਚੁਸਤ ਫੁਰਤ ਰਹਿਣ ਲਈ ਕਿਹਾ।
ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਕਾਂਗਰਸ ਸਰਕਾਰ ਦੇ ਰਾਜਕਾਲ ਦੌਰਾਨ ਸਮੁੱਚੇ ਰਾਜ ਵਿੱਚ ਅਰਾਜਕਤਾ ਤੇ ਅਸਿਥਰਤਾ ਵਾਲਾ ਮਾਹੌਲ ਹੈ।ਹਰ ਪਾਸੇ ਹਾਹਾਕਾਰ ਮੱਚੀ ਹੋਈ ਹੈ।ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰੀ ਤੇ ਭੁੱਖਮਰੀ ਦਾ ਆਲਮ ਪੂਰੇ ਜ਼ੋਰਾਂ ‘ਤੇ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਸੂਬੇ ਦੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕਰਨ ਵਿੱਚ ਅਸਫਲ ਰਿਹਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਸ਼ੋ੍ਰਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਨ ‘ਤੇ ਅਜਿਹੀਆਂ ਘਟਨਾਵਾਂ ਤੇ ਮੁਕੰਮਲ ਨਕੇਲ ਪਾਏ ਜਾਣ ਲਈ ਠੋਸ ਰਣਨੀਤੀ ਉਲੀਕੀ ਜਾਵੇਗੀ।
                ਇਸ ਮੌਕੇ ਹਰਪਾਲ ਸਿੰਘ ਸੱਗੂ, ਜਸਕਰਨ ਸਿੰਘ ਵਿਰਕ ਗੁਮਟਾਲਾ, ਜਸਪਾਲ ਸਿੰਘ ਜੱਸ, ਗੁਰਪ੍ਰੀਤ ਸਿੰਘ ਵਡਾਲੀ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …