Saturday, March 14, 2026

ਮੇਅਰ ਨੇ ਸਵਿਸ ਕਾਲੋਨੀਆਂ ‘ਚ ਕੀਤੀ ਡੇਢ ਕਰੋੜ ਦੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ

ਅੰਮ੍ਰਿਤਸਰ, 18 ਅਪ੍ਰੈਲ (ਖੁਰਮਣੀਆਂ) – ਲੰਮੇਂ ਸਮੇਂ ਤੋਂ ਵਿਕਾਸ ਕਾਰਜ਼ਾਂ ਲਈ ਯਤਨਸ਼ੀਲ ਦੇ ਵਾਸੀਆਂ ਵਲੋਂ ਕੀਤੇ ਜਾ ਰਹੇ ਜੀਅ ਤੋੜ ਯਤਨ ਨੂੰ ਅੱਜ ਉਸ ਵੇਲੇ ਬੂਰ ਪਿਆ ਜਦ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਅੱਜ ਡੇਢ ਕਰੋੜ ਦੇ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ ਕੀਤੀ।ਵਾਰਡ ਨੰਬਰ 3 ‘ਚ ਪੈਂਦੀਆਂ ਇੰਨ੍ਹਾਂ ਕਾਲੋਨੀਆਂ ਵਿਖੇ ਸਵੱਛ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਟਿਊਬਵੈਲ ਦਾ ਦੇ ਕੰਮ ਦਾ ਉਦਘਾਟਨ ਕਰਨ ਉਪਰੰਤ ਮੇਅਰ ਰਿੰਟੂ ਨੇ ਕਿਹਾ ਕਿ ਉਨਾਂ ਨੇ ਸਵਿਸ ਕਾਲੋਨੀ ਦੇ ਵਸਨੀਕਾਂ ਨਾਲ ਜੋ ਵਾਅਦੇ ਕੀਤੇ ਸਨ ਉਸੇ ਤਹਿਤ ਵਿਕਾਸ ਕਾਰਜ਼ ਅਰੰਭੇ ਗਏ ਹਨ।
              ਕਸ਼ਮੀਰ ਸਿੰਘ, ਡਾ. ਸੁਖਦੇਵ ਸਿੰਘ ਨੇ ਸਾਂਝੇ ਤੌਰ ’ਤੇ ਸੰਬੋਧਨ ਕਰਦਿਆਂ ਮੇਅਰ ਰਿੰਟੂ ਨੂੰ ਜਿੱਥੇ ਵਸਨੀਕਾਂ ਪ੍ਰੇਸ਼ਾਨੀਆਂ ਬਾਰੇ ਚਾਨਣਾ ਪਾਇਆ, ਉਥੇ ਉਨ੍ਹਾਂ ਅੱਜ ਸਾਫ਼ ਸੁਥਰਾ ਪਾਣੀ ਪ੍ਰਦਾਨ ਕਰਵਾਉਣ ਲਈ ਟਿਊਬਵੈਲ ਦੇ ਕੀਤੇ ਉਦਘਾਟਨ ਲਈ ਧੰਨਵਾਦ ਕੀਤਾ ਅਤੇ ਬਾਕੀ ਰਹਿੰਦੀਆਂ ਮੁਸ਼ਕਿਲਾਂ ਤੋਂ ਜਲਦ ਛੁਟਕਾਰਾ ਦਿਵਾਉਣ ਦੀ ਅਪੀਲ ਕੀਤੀ।
               ਇਸ ਮੌਕੇ ਮੀਤ ਪ੍ਰਧਾਨ ਜਸਬੀਰ ਸਿੰਘ ਬੰਦੇਸ਼ਾ, ਕਰਨਬੀਰ ਸਿੰਘ ਮਾਨ, ਨੇਹਾ (ਫਾਇਨਾਂਸ ਸਕੱਤਰ), ਪ੍ਰੋ: ਬੀ.ਐਸ ਰੰਧਾਵਾ, ਅਵਤਾਰ ਸਿੰਘ (ਸਲਾਹਕਾਰ), ਕਰਨਲ ਰਘੂਬੀਰ ਸਿੰਘ, ਦਲਬੀਰ ਸਿੰਘ ਖ਼ਾਲਸਾ, ਜਤਿੰਦਰ ਸਿੰਘ ਜਥੇਦਾਰ, ਰਛਪਾਲ ਸਿੰਘ, ਚਰਨਜੀਤ ਸਿੰਘ, ਅਸ਼ੋਕ ਕੁਮਾਰ ਸ਼ਰਮਾ, ਸੁਰਿੰਦਰ ਸਿੰਘ ਗੰਡੀਵਿੰਡ, ਮਨਜੀਤ ਕੌਰ, ਹਰਜੀਤ ਕੌਰ, ਸਰਬਜੀਤ ਕੌਰ, ਸ਼ੁਸ਼ਮਾ ਭਾਟੀਆ, ਰਵੀ ਪਠਾਨੀਆ, ਪਲਰਾਜ ਸਿੰਘ, ਰਾਹੁਲ ਬਿਸ਼ਟ, ਗੌਤਮਜੀਤ ਸਿੰਘ ਵੜੈਚ, ਅਕਾਲਪਰਮਜੀਤ ਸਿੰਘ ਕੁੰਦਰਾ, ਗਗਨਜੀਤ ਸਿੰਘ, ਸੰਨੀ ਸਿੰਘ, ਬਲਰਾਜ ਸਿੰਘ ਆਦਿ ਕਾਲੋਨੀ ਵਸਨੀਕ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …