ਸੰਗਰੂਰ, 26 ਅਪ੍ਰੈਲ (ਜਗਸੀਰ ਲੌਂਗੋਵਾਲ) – ਕਸਬਾ ਲੌਂਗੋਵਾਲ ਦੀ ਨਗਰ ਕੌਂਸਲ ਲਈ ਅਗਲੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨਗਰ ਕੌਂਸਲ ਦਫ਼ਤਰ ਵਿਖੇ
ਅਮਨ ਅਮਾਨ ਨਾਲ ਨੇਪਰੇ ਚੜ੍ਹ ਗਈ।ਚੋਣ ਦੌਰਾਨ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਅਤੇ ਸੀਨੀਅਰ ਆਗੂ ਵਿਜੈ ਗੋਇਲ ਦੀ ਧਰਮ ਪਤਨੀ ਸ੍ਰੀਮਤੀ ਰੀਤੂ ਗੋਇਲ ਨਗਰ ਕੌਂਸਲ ਪ੍ਰਧਾਨ ਚੁਣੇ ਗਏ ਅਤੇ ਕਾਂਗਰਸ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਚੋਟੀਆਂ ਦੀ ਧਰਮ ਪਤਨੀ ਬੀਬੀ ਨਸੀਬ ਕੌਰ ਚੋਟੀਆਂ ਮੀਤ ਪ੍ਰਧਾਨ ਨਿਯੁੱਕਤ ਹੋਏ।ਕਾਂਗਰਸ ਦੇ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਕਾਂਗਰਸ ਦੇ ਸੂਬਾ ਸਕੱਤਰ ਹਰਮਨਦੇਵ ਸਿੰਘ ਬਾਜਵਾ ਨੇ ਚੁਣੇ ਗਏ ਪ੍ਰਧਾਨ, ਮੀਤ ਪ੍ਰਧਾਨ ਅਤੇ ਸਾਰੇ ਕਾਂਗਰਸੀ ਕੌਸਲਰਾਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਉਹ ਕਸਬਾ ਲੌਂਗੋਵਾਲ ਦੇ ਵੋਟਰਾਂ ਦੇ ਅਤੀ ਧੰਨਵਾਦੀ ਹਨ ਜਿਨ੍ਹਾਂ ਨੇ ਰਿਕਾਰਡ ਵੋਟਾਂ ਨਾਲ 9 ਕੌਂਸਲਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਨਗਰ ਕੌਂਸਲ ਦੀ ਪ੍ਰਧਾਨਗੀ ਸੰਭਾਲਣ ਦਾ ਮੌਕਾ ਦਿੱਤਾ ਹੈ।ਉਨ੍ਹਾਂ ਅੱਗੇ ਕਿਹਾ ਕਿ ਹੁਣ ਕਸਬੇ ਦੇ ਕੰਮ ਪਹਿਲਾਂ ਨਾਲੋਂ ਵੀ ਤੇਜ਼ ਗਤੀ ਨਾਲ ਕੀਤੇ ਜਾਣਗੇ ।
ਇਸ ਮੌਕੇ ਕਾਂਗਰਸ ਦੇ ਸਾਰੇ ਕੌਂਸਲਰਾਂ ਤੋਂ ਇਲਾਵਾ ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਨਵਦੀਪ ਸਿੰਘ ਤੋਗਾਵਾਲ, ਪੀ.ਏ ਨਵਾਬ ਖ਼ਾਨ, ਕਾਂਗਰਸ ਦੇ ਸਿਟੀ ਪ੍ਰਧਾਨ ਵਿਜੈ ਗੋਇਲ, ਮਾਰਕੀਟ ਕਮੇਟੀ ਚੀਮਾਂ ਦੇ ਵਾਈਸ ਚੇਅਰਮੈਨ ਅਸ਼ੋਕ ਕੁਮਾਰ ਬਬਲੀ, ਸੀਨੀਅਰ ਕਾਂਗਰਸੀ ਆਗੂ ਗੁਰਮੇਲ ਸਿੰਘ ਚੋਟੀਆਂ, ਸਾਬਕਾ ਕੌਂਸਲਰ ਰਮਨਦੀਪ ਸਿੰਘ ਚੋਟੀਆਂ, ਕਾਂਗਰਸ ਦੇ ਨੌਜਵਾਨ ਆਗੂ ਬਬਲੂ ਸਿੰਗਲਾ, ਕਾਂਗਰਸੀ ਆਗੂ ਸਰਪੰਚ ਗੁਰਸੇਵਕ ਸਿੰਘ ਵਿੱਕੀ ਮੰਡੇਰ, ਕਾਂਗਰਸੀ ਆਗੂ ਡਾ. ਬਲਵੰਤ ਸਿੰਘ ਗੁੰਮਟੀ ਵਾਲਾ, ਹਰਮਨਜੋਤ ਸਿੰਘ ਗੁੰਮਟੀ ਵਾਲਾ, ਇੰਜ. ਹਰਪ੍ਰੀਤ ਸ਼ਰਮਾ, ਸਕੂਲ ਕਮੇਟੀ ਲੌਂਗੋਵਾਲ ਦੇ ਚੇਅਰਮੈਨ ਜਗਤਾਰ ਸਿੰਘ ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media