ਸਮਰਾਲਾ, 30 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਦੀ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਸਮਰਾਲਾ ਦੇ ਪ੍ਰਧਾਨ ਬਿਕਰਮ ਸਿੰਘ ਲਖਣਪੁਰ ਅਤੇ ਰਮਨਦੀਪ
ਸਿੰਘ ਵਿਰਕ ਜਨਰਲ ਸਕੱਤਰ ਦੀ ਅਗਵਾਈ ਹੇਠ ਇੱਕ ਵਫਦ ਹਲਕਾ ਸਮਰਾਲਾ ਦੇ ਕਾਂਗਰਸੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਦੇ ਨਿਵਾਸ ਸਥਾਨ ‘ਤੇ ਮਿਲਿਆ ਅਤੇ ਮੰਗ ਪੱਤਰ ਦਿੱਤਾ।
ਮੰਗ ਪੱਤਰ ਵਿੱਚ ਲੰਬੇ ਸਮੇਂ ਤੋਂ ਪਟਵਾਰੀਆਂ ਦੀਆਂ ਲਟਕਦੀਆਂ ਮੰਗਾਂ ਸਬੰਧੀ ਜ਼ਿਕਰ ਕੀਤਾ ਗਿਆ।ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਸਾਲ 1996 ਤੋਂ ਬਾਅਦ ਸੀਨੀਅਰ ਸਕੇਲ ਖਤਮ ਕੀਤੇ ਜਾਣ ਕਾਰਨ ਇਕੋ ਸਮੇਂ ਭਰਤੀ ਪਟਵਾਰੀਆਂ ਦੀ ਪੇਅ ਅਨਾਮਲੀ ਦੂਰ ਕੀਤੀ ਜਾਵੇ।ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ ਪੱਤਰ ਨੰ: ਐਸ.ਆਰ 71/1985/ਅ-8/8/3144 ਮਿਤੀ 10 ਦਸੰਬਰ 2020 ਰਾਹੀਂ ਪਟਵਾਰੀ ਭਰਤੀ ਰੂਲ ਵਿੱਚ ਲੋੜੀਦੀ ਸੋਧ ਦੀ ਪ੍ਰਵਾਨਗੀ ਅਨੁਸਾਰ ਸਾਲ 2016 ਵਿੱਚ ਭਰਤੀ 2227 ਪਟਵਾਰੀਆਂ ਦੀ 18 ਮਹੀਨਿਆਂ ਦੀ ਟ੍ਰੇਨਿੰਗ ਨੂੰ ਸੇਵਾ ਕਾਲ ਵਿੱਚ ਸ਼ਾਮਲ ਕੀਤਾ ਜਾਵੇ।ਮਾਲ ਵਿਭਾਗ ਵਿੱਚ ਨਵੀਂ ਭਰਤੀ 2227 ਪਟਵਾਰੀਆਂ ਦੀ ਭਰਤੀ ਪ੍ਰਕਿਰਿਆ ਸਾਲ 2015 ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਕਾਰਨ ਇਹਨਾਂ ਦਾ ਪਰਖ ਕਾਲ ਦਾ ਸਮਾਂ 3 ਸਾਲ ਦੀ ਬਜ਼ਾਏ 2 ਸਾਲ ਦਾ ਕੀਤਾ ਜਾਵੇ।
ਨਿਯਮਾਂ ਮੁਤਾਬਕ ਪਟਵਾਰੀ ਦੀ ਅਸਾਮੀ ਟੈਕਨੀਕਲ ਅਸਾਮੀ ਹੈ, ਪ੍ਰੰਤੂ ਕਲਾਸ 3 ਵਿੱਚ ਪਟਵਾਰੀ 3200 ਪੇਅ ਗ੍ਰੇਡ ਨਾਲ ਸਭ ਤੋਂ ਘੱਟ ਤਨਖਾਹ ਲੈ ਰਹੇ ਹਨ, ਪਟਵਾਰੀਆਂ ਨੂੰ ਟੈਕਨੀਕਲ ਗ੍ਰੇਡ ਦਿੱਤਾ ਜਾਵੇ।ਮਾਲ ਵਿਭਾਗ ਵਿੱਚ ਸਮੂਹ ਪਟਵਾਰੀ ਮਾਨਯੋਗ ਡੀ.ਐਲ.ਆਰ ਦਫਤਰ ਜਲੰਧਰ ਤੋਂ ਕੰਪਿਊਟਰ ਕੋਰਸ ਪਾਸ ਕਰ ਚੁੱਕੇ ਹਨ।ਇਸ ਲਈ ਡਾਟਾ ਐਂਟਰੀ ਦਾ ਕੰਮ ਪ੍ਰਾਈਵੇਟ ਕੰਪਨੀ ਤੋਂ ਵਾਪਿਸ ਲੈ ਕੇ ਪਟਵਾਰੀਆਂ ਦੇ ਸਪੁੱਰਦ ਕੀਤਾ ਜਾਵੇ ਅਤੇ ਪਟਵਾਰੀਆਂ ਨੂੰ ਕੰਪਿਊਟਰ ਅਤੇ ਡਾਟਾ ਸਾਫਟਵੇਅਰ ਮੁਹਾਈਆ ਕਰਵਾਇਆ ਜਾਵੇ।ਪਟਵਾਰੀਆਂ ਨੂੰ ਮੌਜ਼ੂਦਾ ਸਮੇਂ ਦਿੱਤਾ ਜਾਣ ਵਾਲਾ ਦਫਤਰੀ ਭੱਤਾ 140/- ਰੁਪੈ ਸਟੇਸ਼ਨਰੀ ਭੱਤਾ 100/- ਰੁਪੈ ਬਸਤਾ ਭੱਤਾ 100/- ਰੁਪੈ ਨੂੰ ਵਧਾ ਕੇ ਦਫਤਰੀ ਭੱਤਾ 3000/- ਰੁਪੈ, ਸਟੇਸ਼ਨੀ ਭੱਤਾ 2000/- ਰੁਪੈ ਅਤੇ ਬਸਤਾ ਭੱਤਾ 2000/- ਰੁਪੈ ਕੀਤਾ ਜਾਵੇ। ਸੱਤ (7) ਪਟਵਾਰ ਸਰਕਲਾਂ ਪਿੱਛੇ ਇਕ ਫੀਲਡ ਕਾਨੂੰਗੋ ਦੀ ਤੁਰੰਤ ਰਚਨਾ ਕੀਤੀ ਜਾਵੇ।ਇਸ ਸਬੰਧੀ ਕੈਬਨਿਟ ਦੀ ਮਨਜ਼ੂਰੀ ਮਿਲਣ ਉਪਰੰਤ ਲੈਂਡ ਰਿਕਾਰਡ ਮੈਨੂਅਲ ਵਿੱਚ ਲੋੜੀਦੀ ਸੋਧ ਹੋ ਚੁੱਕੀ ਹੈ।ਸਰਕਾਰ ਵੱਲੋਂ ਮਾਰਚ 2016 ਵਿੱਚ ਲਏ ਫੈਸਲੇ ਅਨੁਸਾਰ ਪਟਵਾਰੀਆਂ ਲਈ ਵਰਕ ਸਟੇਸ਼ਨ ਦੇ ਤਿਆਰ ਕੀਤੇ ਜਾਣ, ਫਰਨੀਚਰ, ਬਿਜਲੀ, ਪਾਣੀ, ਸਫਾਈ, ਚੌਕੀਦਾਰ ਅਤੇ ਹੋਰ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਵੇ। ਮਾਲ ਮਹਿਕਮਾਂ ਦੇ ਵੱਖ-ਵੱਖ ਜ਼ਿਲ੍ਹਾ ਦਫਤਰਾਂ ਦੇ ਅਦਾਲਤਾਂ ਵਿਚਕਾਰ ਸਰਕਾਰ ਦੇ ਕੰਮਾਂ ਨੂੰ ਮੱਦੇਨਜ਼ਰ ਰੱਖਦੇ ਹੋਏ, ਪੰਜਾਬ ਵਿੱਚ ਪਟਵਾਰੀਆਂ ਅਤੇ ਕਾਨੂੰਗੋਆਂ ਦਾ ਟੋਲ ਟੈਕਸ ਮੁਆਫ ਕੀਤਾ ਜਾਵੇ।ਮਹਿੰਗਾਈ ਭੱਤੇ ਦਾ ਬਕਾਇਆ ਜਾਰੀ ਕਰਕੇ 6ਵੇਂ ਵਿੱਤ ਪੇਅ ਕਮਿਸ਼ਨ ਦੀ ਰਿਪੋਰਟ ਤੁਰੰਤ ਲਾਗੂ ਕੀਤੀ ਜਾਵੇ। ਇਸ ਤੋਂ ਇਲਾਵਾ ਗੈਰ ਵਿੱਤੀ ਮੰਗਾਂ ਵਿੱਚ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ 100 ਪ੍ਰਤੀਸ਼ਤ ਕਾਨੂੰਗੋਆਂ ਵਿਚੋਂ ਕੀਤੀ ਜਾਵੇ ਅਤੇ ਤਰੱਕੀ ਦਾ ਕੋਟਾ ਵਧਾ ਕੇ 100 ਪ੍ਰਤੀਸ਼ਤ ਕੀਤਾ ਜਾਵੇ।ਡਿਪਟੀ ਕਮਿਸ਼ਨਰ ਦਫਤਰਾਂ ਵਿੱਚ ਡੀ.ਆਰ.ਏ. (ਆਰ.ਐਫ.ਟੀ) ਦੀਆਂ ਪੋਸਟਾਂ ਉਪਰ ਸੀਨੀਅਰ ਕਾਨੂੰਗੋਆਂ ਨੂੰ ਲਗਾਇਆ ਜਾਵੇ।ਪੁਲਿਸ ਕੇਸਾਂ ਵਿੱਚ ਪਟਵਾਰੀਆਂ ਵਿਰੁੱਧ ਕੋਈ ਵੀ ਕਾਰਵਾਈ ਬਿਨ੍ਹਾਂ ਵਿਭਾਗੀ ਕਾਰਵਾਈ ਤੋਂ ਨਾ ਕੀਤੀ ਜਾਵੇ।ਇਸ ਸਬੰਧੀ ਗ੍ਰਹਿ ਅਤੇ ਨਿਆ ਵਿਭਾਗ, ਪੰਜਾਬ ਸਰਕਾਰ ਵਲੋਂ ਹਦਾਇਤਾਂ ਦੀ ਪਾਲਣਾ, ਪੁਲਿਸ ਅਤੇ ਵਿਜੀਲੈਂਸ ਵਿਭਾਗ ਲਈ ਯਕੀਨੀ ਬਣਾਈਆਂ ਜਾਣ। ਪਟਵਾਰੀਆਂ ਦੀ ਵਿਭਾਗੀ ਪ੍ਰੀਖਿਆ ਸਮੇਂ ਜੇ ਪੇਪਰ ਪਾਸ ਕੀਤੇ ਜਾ ਚੁੱਕੇ ਹਨ, ਉਹਨਾਂ ਪੇਪਰਾਂ ਦੀ ਨਾਇਬ ਤਹਿਸੀਲਦਾਰ ਦੀ ਵਿਭਾਗੀ ਪ੍ਰੀਖਿਆ ਸਮੇਂ ਛੋਟ ਦਿੱਤੀ ਜਾਵੇ।ਉਪਰੋਕਤ ਸਾਰੀਆਂ ਮੰਗਾਂ ਨੂੰ ਵਾਚ ਕੇ ਹਲਕਾ ਵਿਧਾਇਕ ਨੇ ਪਟਵਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ।ਇਸ ਮੰਗ ਪੱਤਰ ਨੂੰ ਮੁੱਖ ਮੰਤਰੀ ਸਾਹਿਬ ਤੱਕ ਜਰੂਰ ਪੁੱਜਦਾ ਕਰਕੇ, ਪਟਵਾਰੀਆਂ ਦੀਆਂ ਮੰਗਾਂ ਸਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦਾ ਭਰੋੋਸਾ ਦਿਵਾਇਆ।
ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਕੈਸ਼ੀਅਰ, ਸੰਦੀਪ ਕੁਮਾਰ, ਨਰਿੰਦਰਪਾਲ ਸਿੰਘ, ਰੁਪਿੰਦਰ ਸਿੰਘ, ਰਿਪਦਮਨ ਸਿੰਘ, ਮਨਜੀਤ ਸਿੰਘ, ਗੋਪਾਲ ਸਿੰਘ ਆਦਿ ਹਾਜ਼ਰ ਸਨ।
Check Also
ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ
ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …
Punjab Post Daily Online Newspaper & Print Media