ਵਿਕਰਮ ਮਹਾਜਨ ਸੀਨੀ. ਡਿਪਟੀ ਮੇਅਰ ਅਤੇ ਅਜੈ ਕੁਮਾਰ ਡਿਪਟੀ ਮੇਅਰ ਬਣੇ
ਪਠਾਨਕੋਟ, 30 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਪਠਾਨਕੋਟ ਦੇ ਮੇਅਰ ਦੀ ਚੋਣ ਐਬਲੋਨ ਸੀਨੀਅਰ ਸੈਕੰਡਰੀ ਸਕੂਲ ਪਠਾਨਕੋਟ ਵਿਖੇ ਕੀਤੀ
ਗਈ।ਇਸ ਸਮੇਂ ਮੌਜ਼ੂਦ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਪੰਜਾਬ ਭਾਰਤ ਭੂਸ਼ਨ ਆਸ਼ੂ ਨੇ ਨਗਰ ਨਿਗਮ ਪਠਾਨਕੋਟ ਦੇ ਨਵੇਂ ਬਣੇ ਮੇਅਰ ਪੰਨਾ ਲਾਲ ਭਾਟੀਆ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।ਡਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ, ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ, ਵਿਧਾਇਕ ਹਲਕਾ ਪਠਾਨਕੋਟ ਅਮਿਤ ਵਿੱਜ, ਵਿਧਾਇਕ ਹਲਕਾ ਭੋਆ ਜੋਗਿੰਦਰ ਪਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਇਸ ਸਮੇਂ ਹਾਜ਼ਰ ਸਨ।
ਜਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਡਵੀਜਨਲ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ 50 ਜੇਤੂ ਕੌਂਸਲਰਾਂ ਨੂੰ ਸੰਹੁ ਚੁਕਾਈ। ਇਸ ਤੋਂ ਬਾਅਦ ਹਾਊਸ ਵਿੱਚ ਪੰਨਾ ਲਾਲ ਭਾਟੀਆ ਨੂੰ ਨਗਰ ਨਿਗਮ ਪਠਾਨਕੋਟ ਦਾ ਮੇਅਰ ਚੁਣਿਆ ਗਿਆ।ਵਿਕਰਮ ਮਹਾਜਨ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਜੈ ਕੁਮਾਰ ਨੂੰ ਡਿਪਟੀ ਮੇਅਰ ਬਣਾਇਆ ਗਿਆ।
ਭਾਰਤ ਭੂਸ਼ਨ ਆਸ਼ੂ ਨੇ ਮੇਅਰ ਪੰਨਾ ਲਾਲ ਭਾਟੀਆ ਅਤੇ ਹੋਰ ਨਵ-ਨਿਯੁੱਕਤ ਅਹੁੱਦੇਦਾਰਾਂ ਨੂੰ ਮੁਬਾਰਕਬਾਦ ਦਿੱਤੀ।ਉਨ੍ਹਾਂ ਕਿਹਾ ਕਿ ਵਿਧਾਇਕ ਅਮਿਤ ਵਿੱਜ ਅਤੇ ਮੇਅਰ ਪੰਨਾ ਲਾਲ ਭਾਟੀਆ ਦੋਨੋਂ ਦੀ ਜੋੜੀ ਹਲਕਾ ਪਠਾਨਕੋਟ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰੇਗੀ ਅਤੇ ਵਿਕਾਸ ਕਾਰਜ਼ਾਂ ਵਿੱਚ ਤੇਜ਼ੀ ਲਿਆਵੇਗੀ।
ਮੇਅਰ ਪੰਨਾ ਲਾਲ ਭਾਟੀਆ ਨੇ ਕਿਹਾ ਕਿ ਉਨ੍ਹਾਂ ਦੀ ਇਸ ਕਾਮਯਾਬੀ ਦੇ ਲਈ ਸੂਬੇ ਦੇ ਮੁੱਖ ਮੰਤਰੀ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਤੇ ਹਲਕਾ ਵਿਧਾਇਕ ਦਾ ਵਿਸ਼ੇਸ਼ ਯੋਗਦਾਨ ਹੈ।ਉਨਾਂ ਕਿਹਾ ਨਵੀਆਂ ਯੋਜਨਾਵਾਂ ਬਣਾ ਕੇ ਸ਼ਹਿਰ ਦਾ ਚੋਹਮੁੱਖੀ ਵਿਕਾਸ ਕੀਤਾ ਜਾਵੇਗਾ।
ਇਸ ਮੋਕੇ ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਅਨਿਲ ਦਾਰਾ, ਚੇਅਰਮੈਨ ਨਗਰ ਨਿਗਮ ਸੁਧਾਰ ਟਰੱਸਟ ਪਠਾਨਕੋਟ ਬਿਭੂਤੀ ਸਰਮਾ, ਅਸ਼ੀਸ਼ ਵਿੱਜ, ਰੋਹਿਤ ਸਰਨਾ, ਸੰਜੀਵ ਬੈਂਸ, ਸੰਜੀਵ ਤ੍ਰਿੱਖਾ, ਚੇਅਰਮੈਨ ਮਾਰਕਿਟ ਕਮੇਟੀ ਭਾਨੂੰ ਪ੍ਰਤਾਪ ਸਿੰਘ ਜਿੱਤੇ ਹੋਏ ਕੌਂਸਲਰ ਅਤੇ ਪਾਰਟੀ ਵਰਕਰ ਅਤੇ ਅਹੁੱਦੇਦਾਰ ਹਾਜ਼ਰ ਸਨ।
Punjab Post Daily Online Newspaper & Print Media