ਪਠਾਨਕੋਟ, 3 ਮਈ (ਪੰਜਾਬ ਪੋਸਟ ਬਿਊਰੋ) – ਸੈਂਟਰ ਹੈਡ ਟੀਚਰ ਤੰਗੋਸਾਹ ਨੰਦ ਲਾਲ ਨੂੰ ਅੱਜ 33 ਸਾਲ ਦੀ ਅਧਿਆਪਨ ਸੇਵਾ ਪੂਰੀ ਹੋਣ ਉਪਰੰਤ ਕਲੱਸਟਰ
ਤੰਗੋਸਾਹ ਦੇ ਸਮੂਹ ਅਧਿਆਪਕਾਂ ਵਲੋਂ ਵਿਦਾਇਗੀ ਸਮਾਰੋਹ ਦਾ ਆਯੋਜਨ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਤੰਗੋਸਾਹ ਵਿੱਚ ਕੀਤਾ ਗਿਆ।ਜਿਸ ਵਿੱਚ ਉਨ੍ਹਾਂ ਦੀ ਧਰਮ ਪਤਨੀ ਰਾਣੀ, ਬੇਟਾ ਪਵਨ ਸਾਰੰਗਲ, ਸਾਮੋ ਦੇਵੀ, ਮਨਜੀਤ ਕੌਰ, ਬਿਸਨ, ਹੰਸ ਰਾਜ, ਸਾਬਕਾ ਬੀ.ਪੀ.ਈ.ਓ ਕਿਸ਼ੋਰ ਚੰਦ, ਕਾਰਜਕਾਰੀ ਬੀ.ਪੀ.ਈ.ਓ ਪਠਾਨਕੋਟ-1 ਤਿਲਕ ਰਾਜ, ਹੈਡ ਟੀਚਰ ਬਿਸ਼ਨ ਸਿੰਘ, ਹੈਡ ਟੀਚਰ ਰਾਕੇਸ਼ ਸੈਣੀ, ਰਾਜੇਸ਼ ਕੁਮਾਰ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਸੀ.ਐਮ.ਟੀ ਬਿਸੰਬਰ ਦਾਸ, ਸੀ.ਐਮ.ਟੀ ਰਾਜ ਕੁਮਾਰ ਆਦਿ ਹਾਜ਼ਰ ਸਨ।ਸਾਦਾ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਕਲੱਸਟਰ ਸਮੂਹ ਅਧਿਆਪਕਾਂ ਨੇ ਸੈਂਟਰ ਹੈਡ ਟੀਚਰ ਨੰਦ ਲਾਲ ਨੂੰ ਤੋਹਫ਼ੇ ਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ।ਸਾਬਕਾ ਬੀ.ਪੀ.ਈ.ਓ ਕਿਸ਼ੋਰ ਚੰਦ, ਕਾਰਜ਼ਕਾਰੀ ਬੀ.ਪੀ.ਈ.ਓ ਤਿਲਕ ਰਾਜ, ਹੈਡ ਟੀਚਰ ਬਿਸ਼ਨ ਸਿੰਘ, ਹੈਡ ਟੀਚਰ ਰਾਕੇਸ਼ ਕੁਮਾਰ, ਸ਼ਸ਼ੀ ਗਿੱਲ ਨੇ ਸੈਂਟਰ ਹੈਡ ਟੀਚਰ ਨੰਦ ਲਾਲ ਵਲੋਂ ਨਿਭਾਈ ਅਧਿਆਪਨ ਸੇਵਾ ‘ਤੇ ਰੋਸ਼ਨੀ ਪਾਈ ਤੇ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ।ਨੰਦ ਲਾਲ ਨੇ ਆਏ ਹੋਏ ਸਮੂਹ ਅਧਿਆਪਕਾਂ ਤੇ ਉਨ੍ਹਾਂ ਵਲੋਂ ਦਿੱਤੇ ਵਿਸ਼ੇਸ਼ ਸਨਮਾਨ ਲਈ ਧੰਨਵਾਦ ਕੀਤਾ।ਉਨ੍ਹਾਂ ਸਕੂਲ ਨਾਲ ਵਾਅਦਾ ਕੀਤਾ ਕੀ ਉਹ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਲੈ ਕੇ ਦੇਣਗੇ ਅਤੇ ਹਰ ਸਾਲ ਅਪਣਾ ਜਨਮ ਦਿਨ ਇਸ ਸਕੂਲ ਵਿੱਚ ਮਨਾਇਆ ਕਰਨਗੇ।ਸਟੇਜ ਮਾਸਟਰ ਰਾਜੇਸ਼ ਕੁਮਾਰ ਨੇ ਸੰਭਾਲੀ।
ਇਸ ਮੌਕੇ ਸ਼ਿਵ ਦਿਆਲ, ਕੰਵਲਦੀਪ ਸਿੰਘ, ਸੁਨੀਤ ਕੁਮਾਰ, ਸੁਰਜੀਤ ਕੁਮਾਰ, ਪੂਨਮ ਹੰਸ, ਮੋਹਿਨੀ, ਨਿਰਮਲਜੀਤ ਕੌਰ, ਸੁਖਪ੍ਰੀਤ ਕੌਰ ਆਦਿ ਅਧਿਆਪਕ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media