ਸੰਗਰੂਰ, 6 ਮਈ (ਜਗਸੀਰ ਲੌਂਗੋਵਾਲ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ’ਚ ਰਾਜ ਦੇ
ਸਰਕਾਰੀ ਸਕੂਲ ਅਧਿਆਪਕਾਂ ਵਲੋਂ ਵੱਖ-ਵੱਖ ਤਰੀਕਿਆਂ ਨਾਲ ਚਲਾਈ ਜਾ ਰਹੀ ਦਾਖਲਾ ਮੁਹਿੰਮ ਸਦਕਾ ਨਿੱਜੀ ਸਕੂਲਾਂ ’ਚ ਪੜ੍ਹਦੇ 7288 ਵਿਦਿਆਰਥੀਆਂ ਨੇ ਚਾਲੂ ਸ਼ੈਸ਼ਨ ਦੋਰਾਨ ਸੰਗਰੂਰ ਜਿਲ੍ਹੇ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਹੁਣ ਤੱਕ ਦਾਖਲਾ ਲਿਆ।
ਇਸ ਸਬੰਧੀ ਜਿਲ੍ਹਾ ਸਿਖਿਆ ਅਫਸਰ (ਐ.ਸਿ.) ਸੰਗਰੂਰ ਧਰਮਪਾਲ ਸਿੰਗਲਾ ਨੇ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 5030 ਵਿਦਿਆਰਥੀਆਂ ਨੇ ਨਿੱਜੀ ਸਕੂਲਾਂ ਨੂੰ ਤਿਆਗ ਕੇ, ਵੱਖ-ਵੱਖ ਕਲਾਸਾਂ ਵਿੱਚ ਦਾਖਲਾਂ ਲਿਆ।ਉਹਨਾ ਦੱਸਿਆ ਕਿ ਪਿਛਲੇ ਸਾਲ ਇਹ ਅੰਕੜਾ 4580 ਸੀ ਅਤੇ ਇਸ ਸਾਲ ਵਧ ਕੇ 5030 ਹੋ ਗਿਆ ਹੈ।
ਜਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਸੰਗਰੂਰ ਮਲਕੀਤ ਸਿੰਘ ਨੇ ਕਿਹਾ ਕਿ ਸੰਕੈਡਰੀ ਵਿੰਗ ਵਿੱਚ ਵਿਦਿਆਰਥੀ ਨਿੱਜੀ ਸਕੂਲਾਂ ਤੋਂ ਹਟ ਕੇ ਸਰਕਾਰੀ ਸਕੂਲਾਂ 2258 ਵਿੱਚ ਵਿੱਦਿਆਰਥੀ ਦਾਖਲ ਹੋ ਚੁੱਕੇ ਹਨ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਚੰਨੋ ਦੇ ਪ੍ਰਿੰਸੀਪਲ ਪ੍ਰੀਤ ਇੰਦਰ ਘਈ ਨੇ ਦੱਸਿਆ ਕਿ ਉਹਨਾ ਦੇ ਸਕੂਲ ਵਿੱਚ ਹੁਣ ਤੱਕ 45 ਵਿੱਦਿਆਰਥੀ ਪ੍ਰਾਈਵੇਟ ਸਕੂਲਾਂ ਵਿਚੋਂ ਦਾਖਲ ਹੋਏ ਹਨ।ਇਸੇ ਤਰਾਂ ਨਦਾਮਪੁਰ ਸਕੂਲ ਵਿੱਚ 40 ਬੱਚੇ, ਸੰਗਰੂਰ ਗਰਲਜ ਵਿੱਚ 60 ਬੱਚੇ, ਮੰਗਵਾਲ ਸਕੂਲ ਵਿੱਚ 31 ਬੱਚੇ ਪ੍ਰਾਈਵੇਟ ਸਕੂਲਾਂ ਵਿਚੋਂ ਹਟ ਕੇ ਦਾਖਲ ਹੋਏ ਹਨ।
ਡੀ.ਈ.ਓ ਸੰਕੈਡਰੀ ਤੇ ਡੀ.ਈ.ਓ (ਐ.ਸਿ.) ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਦੇ ਮਿਆਰ ਵਿੱਚ ਅਥਾਹ ਵਾਧੇ ਨੇ ਮਾਪੇ ਤੇ ਵਿੱਦਿਆਰਥੀ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ।ਸਰਕਾਰੀ ਸਕੂਲਾਂ ਵਿੱਚ ਪਿਛਲੇ ਸਾਲਾਂ ‘ਚ ਹੋਈਆਂ ਢਾਂਚਾਗਤ ਤੇ ਵਿੱਦਿਅਕ ਤਬਦੀਲੀਆਂ ਨੇ ਵੀ ਬੱਚਿਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ।ਡੀ.ਈ.ਓ ਨੇ ਅਧਿਆਪਕਾਂ ਅਤੇ ਵਿੱਦਿਆਰਥੀਆਂ ਵੱਲੋਂ ਵੀ ਵੱਖ-ਵੱਖ ਸਾਧਨਾ ਰਾਹੀਂ ਕੀਤੇ ਜਾ ਰਹੇ ਪ੍ਰਚਾਰ ਦੀ ਵੀ ਸ਼ਲਾਂਘਾ ਕੀਤੀ, ਜਿਸ ਦੇ ਸ਼ਾਨਦਾਰ ਨਤੀਜੇ ਸਾਹਮਣੇ ਆ ਰਹੇ ਹਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media